ਭਾਰਤ : ਦੁਨੀਆ ਦੀ ਕੰਟੈਂਟ ਹੱਬ ਕਾਨਸ ਵਿਖੇ ‘ਕੰਟਰੀ ਆਫ ਆਨਰ’ ਹੈ
ਲੇਖਕ : ਅਨੁਰਾਗ ਸਿੰਘ ਠਾਕੁਰ (ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ)
ਮੁੰਬਈ : ਫ੍ਰੈਂਚ ਰਿਵੇਰਾ ਦੇ ਖਾਮੋਸ਼ ਕਿਨਾਰੇ ਕਾਨਸ ਫਿਲਮ ਫੈਸਟੀਵਲ ਦੇ 75ਵੇਂ ਸੰਸਕਰਣ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ। ਇਸ ਵਰ੍ਹੇ ਦੇ ‘ਮਾਰਚੇ ਡੂ ਫਿਲਮਸ’ ਦੀ ਸ਼ੁਰੂਆਤੀ ਰਾਤ ‘ਤੇ ਫੋਕਸ ਦੇਸ਼ ਦੇ ਰੂਪ ਵਿੱਚ, ਭਾਰਤ ਆਲਮੀ ਦਰਸ਼ਕਾਂ ਨੂੰ ਦੇਸ਼ ਦੀ ਸਿਨੇਮੈਟਿਕ ਉਤਕ੍ਰਿਸ਼ਟਤਾ, ਟੈਕਨੋਲੋਜੀਕਲ ਕੌਸ਼ਲ, ਸਮ੍ਰਿੱਧ ਸੱਭਿਆਚਾਰ ਅਤੇ ਕਹਾਣੀ ਸੁਣਾਉਣ ਦੀ ਸ਼ਾਨਦਾਰ ਵਿਰਾਸਤ ਦੀ ਝਲਕ ਦੇਣ ਦੀ ਕੋਸ਼ਿਸ਼ ਕਰੇਗਾ। ਭਾਰਤ ਅਤੇ ਫਰਾਂਸ ਆਪਣੇ ਕੂਟਨੀਤਕ ਸਬੰਧਾਂ ਦਾ 75ਵਾਂ ਵਰ੍ਹਾ ਮਨਾ ਰਹੇ ਹਨ; ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੈਰਿਸ ਫੇਰੀ ਅਤੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਦੁਵੱਲੀ ਗੱਲਬਾਤ ਹੋਣ ਕਰਕੇ ਇਹ ਫੇਰੀ ਹੋਰ ਵੀ ਮਹੱਤਵ ਰੱਖਦੀ ਹੈ। ਇਹ ਇਸ ਮਹੱਤਵਪੂਰਨ ਕੂਟਨੀਤਕ ਪਿਛੋਕੜ ਕਾਰਨ ਹੈ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਮਾਰਚੇ ਡੂ (Marche’ Du) ਫਿਲਮਸ ਵਿੱਚ ਭਾਰਤ ਨੂੰ ਪਹਿਲੇ ‘ਕੰਟਰੀ ਆਵ ਆਨਰ’ ਵਜੋਂ ਚੁਣਿਆ ਗਿਆ ਹੈ।
‘ਫੈਸਟੀਵਲ ਡੇ ਕਾਨਸ’ ਨੇ ਸ਼ੁਰੂਆਤ ਤੋਂ ਹੀ ਭਾਰਤ-ਫਰਾਂਸੀਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 1946 ਵਿੱਚ ਉੱਘੇ ਭਾਰਤੀ ਫਿਲਮ ਨਿਰਮਾਤਾ ਚੇਤਨ ਆਨੰਦ ਦੀ ਫਿਲਮ ਨੀਚਾ ਨਗਰ ਨੂੰ ਪਾਮ ਡੇ ਓਰ (Palme d’Or) ਦੇ ਨਾਲ ਇੱਕ ਸ਼ੁਰੂਆਤ ਹੋਈ ਸੀ ਅਤੇ ਇੱਕ ਦਹਾਕੇ ਬਾਅਦ 1956 ਵਿੱਚ, ਸਤਿਆਜੀਤ ਰੇਅ ਦੀ ਪਾਥਰ ਪੰਚਾਲੀ ਨੇ ਪਾਮ ਡੇ ਓਰ ਜਿੱਤਿਆ। ਸਾਲ 2013 ਵਿੱਚ, ਅਮਿਤਾਭ ਬੱਚਨ ਨੂੰ ਫੈਸਟੀਵਲ ਦਾ ਉਦਘਾਟਨ ਕਰਨ ਲਈ ਸੱਦਾ ਦਿੱਤਾ ਗਿਆ ਸੀ ਅਤੇ ਪਿਛਲੇ ਕਈ ਵਰ੍ਹਿਆਂ ਵਿੱਚ ਭਾਰਤੀ ਸਿਨੇਮਾ ਦੇ ਬਹੁਤ ਸਾਰੇ ਮੈਂਬਰਾਂ ਨੇ ਕਾਨਸ ਜਿਊਰੀ ਵਿੱਚ ਸੇਵਾ ਨਿਭਾਈ ਹੈ।
ਇਸ ਵਰ੍ਹੇ ਕਾਨਸ ਵਿੱਚ ਭਾਰਤ ਦੀ ਮੌਜੂਦਗੀ ਕਈ ਤਰੀਕਿਆਂ ਨਾਲ ਮਹੱਤਵ ਰੱਖਦੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਸਾਡੀ ਰੈੱਡ ਕਾਰਪਟ ਲਾਈਨ-ਅੱਪ ਨਾ ਸਿਰਫ਼ ਵਿਭਿੰਨ ਭਾਸ਼ਾਵਾਂ ਅਤੇ ਖੇਤਰਾਂ ਦੇ ਅਦਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਦੀ ਨੁਮਾਇੰਦਗੀ ਦੇ ਰੂਪ ਵਿੱਚ, ਬਲਕਿ ਸੰਗੀਤਕਾਰਾਂ ਦੀ ਮਜ਼ਬੂਤ ਮੌਜੂਦਗੀ, ਇੱਕ ਲੋਕ ਕਲਾਕਾਰ ਜਿਸਨੇ ਜਵਾਨ ਅਤੇ ਬੁੱਢੇ ਦੋਵਾਂ ਵਰਗਾਂ ਦੇ ਦਰਸ਼ਕਾਂ ਨੂੰ ਮੋਹ ਲਿਆ ਹੈ, ਦੇ ਨਾਲ, ਸਾਡੀ ਸਿਨੇਮਿਕ ਉਤਕ੍ਰਿਸ਼ਟਤਾ ਦੀ ਵਿਵਿਧਤਾ ਨੂੰ ਕੈਪਚਰ ਕਰੇਗੀ। ਫੈਸਟੀਵਲ ਵਿੱਚ ਭਾਰਤੀ ਸਿਨੇਮਾ ਦੀ ਜੀਵੰਤਤਾ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤੀ ਸੰਗੀਤ ਦੇ ਮਾਹਿਰ ਇੰਡੀਆ ਪੈਵੇਲੀਅਨ ਵਿੱਚ ਪ੍ਰਦਰਸ਼ਨ ਕਰਨਗੇ। ਮੀਡੀਆ ਅਤੇ ਮਨੋਰੰਜਨ ਖੇਤਰ ਦੇ ਭਾਰਤੀ ਸਟਾਰਟਅੱਪਸ ਵੀ ਇਸ ਖੇਤਰ ਦੇ ਐਨੀਮੇਸ਼ਨ ਪ੍ਰੋਫੈਸ਼ਨਲਾਂ ਦੇ ਇੱਕ ਵੱਡੇ ਵਫ਼ਦ ਦੇ ਨਾਲ ਏਵੀਜੀਸੀ ਦੀ ਦੁਨੀਆ ਦੇ ਸਰਬੋਤਮ ਪ੍ਰਦਰਸ਼ਨ ਕਰਨ ਲਈ ਆਪਣੇ ਟੈਕਨੋਲੋਜੀਕਲ ਕੌਸ਼ਲ ਅਤੇ ਪਿੱਚ ਨੂੰ ਦਿਖਾਉਣ ਲਈ ਮੌਜੂਦ ਹੋਣਗੇ।
ਰੌਕੇਟਰੀ ਦੇ ਵਰਲਡ ਪ੍ਰੀਮੀਅਰ ਦੀ ਵਿਭਿੰਨ ਖੇਤਰੀ ਭਾਸ਼ਾਵਾਂ ਵਿੱਚ ਕਈ ਹੋਰ ਫਿਲਮਾਂ ਦੇ ਨਾਲ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਪਹਿਲੀ ਵਾਰ ਕਾਨਸ ਵਿੱਚ ਪ੍ਰਦਰਸ਼ਿਤ ਹੋਣਗੀਆਂ। ਅਤੇ ਇੱਕ ਹੋਰ ਪਹਿਲੀ ਵਾਰ ਵਿੱਚ, ਸਤਿਆਜੀਤ ਰੇਅ ਦੀ ਰੀਮਾਸਟਰਡ ਕਲਾਸਿਕ – ਪ੍ਰਤੀਦਵੰਡੀ (Pratidwandi) ਨੂੰ ਉਨ੍ਹਾਂ ਦੇ ਸ਼ਤਾਬਦੀ ਵਰ੍ਹੇ ਦੇ ਮੌਕੇ ‘ਤੇ ਕਾਨਸ ਕਲਾਸਿਕ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕਾਨਸ ਵਿਖੇ ਭਾਰਤ ਦਾ ਜਸ਼ਨ ਅਤੇ ਦੁਨੀਆ ਭਰ ਵਿੱਚ ਸਾਡੀ ਸਿਨੇਮੈਟਿਕ ਉਤਕ੍ਰਿਸ਼ਟਤਾ ਦੀ ਮਾਨਤਾ ਦੇਸ਼ ਨੂੰ ‘ਦੁਨੀਆ ਦੀ ਕੰਟੈਂਟ ਹੱਬ’ ਵਜੋਂ ਪ੍ਰਗਟ ਕਰਨ ਲਈ ਤਤਪਰ ਹੈ। ਅੱਜ ਸੁਆਦ, ਪਸੰਦ ਅਤੇ ਬਿਰਤਾਂਤ ਪੱਛਮ ਵਿੱਚ ਈਡਨ ਤੋਂ ਬਦਲ ਕੇ ਪੂਰਬ ਵਿੱਚ ਵਸ ਗਿਆ ਹੈ। ਭਾਰਤ ਦੀ ਯਾਤਰਾ ਨੂੰ ਸਿਨੇਮਾ ਦੇ ਜ਼ਰੀਏ ਖੂਬਸੂਰਤੀ ਨਾਲ ਕੈਪਚਰ ਕੀਤਾ ਗਿਆ ਹੈ ਅਤੇ ਬਿਆਨ ਕੀਤਾ ਗਿਆ ਹੈ ਅਤੇ ਜਿਵੇਂ ਕਿ ਅਸੀਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੇ ਹਾਂ, ਸਾਨੂੰ ਉਸ ਮਹੱਤਵਪੂਰਨ ਭੂਮਿਕਾ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਇਸ ਨੇ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਨਿਭਾਈ ਅਤੇ ਚਿਤਰਿਆ ਹੈ, ਭਾਵੇਂ ਕਿ ਇਹ ਅਸ਼ਾਂਤ ਸਮਿਆਂ ਵਿੱਚ ਹੋਵੇ ਜਾਂ ਸਾਡੀਆਂ ਜਿੱਤਾਂ ਵਿੱਚ ਹੋਵੇ।
ਅੱਜ ਮੀਡੀਆ ਅਤੇ ਮਨੋਰੰਜਨ ਸੈਕਟਰ ਦਾ ਭਾਰਤੀ ‘ਰਚਨਾਤਮਕ’ ਅਰਥਵਿਵਸਥਾ ਅਤੇ ਵਿਦੇਸ਼ਾਂ ਵਿੱਚ ਭਾਰਤ ਦੀ ਸੌਫਟ ਪਾਵਰ ਨੂੰ ਪੇਸ਼ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ। ਮੋਦੀ ਸਰਕਾਰ ਨੇ ਭਾਰਤ ਵਿੱਚ ਸਹਿ-ਨਿਰਮਾਣ, ਫਿਲਮ ਸ਼ੂਟ ਅਤੇ ਫਿਲਮ ਸੁਵਿਧਾਵਾਂ ਨੂੰ ਹੁਲਾਰਾ ਦੇਣ ਲਈ ਪਿਛਲੇ 8 ਵਰ੍ਹਿਆਂ ਵਿੱਚ ਵੱਡੀਆਂ ਪਹਿਲਾਂ ਦੀ ਕਲਪਨਾ ਕੀਤੀ ਹੈ ਅਤੇ ਅਗਵਾਈ ਕੀਤੀ ਹੈ। ਹੋਰਨਾਂ ਦੇ ਨਾਲ-ਨਾਲ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ ਨੇ ਫਿਲਮ ਸੁਵਿਧਾ ਨੀਤੀਆਂ ਅਤੇ ਸਹਿ-ਨਿਰਮਾਣ ਦੇ ਮੌਕੇ ਪ੍ਰਦਾਨ ਕਰਕੇ ਅਗਵਾਈ ਕੀਤੀ ਹੈ। 2018 ਵਿੱਚ, ਅਸੀਂ ਆਡੀਓਵਿਜ਼ੂਅਲ ਸੇਵਾਵਾਂ ਨੂੰ ਅਧਿਕਾਰਤ ਤੌਰ ‘ਤੇ 12 ‘ਚੈਂਪੀਅਨ ਸਰਵਿਸ ਸੈਕਟਰਾਂ’ ਵਿੱਚੋਂ ਇੱਕ ਵਜੋਂ ਮਨੋਨੀਤ ਕੀਤਾ ਸੀ ਅਤੇ ਹਾਲ ਹੀ ਵਿੱਚ ਉਦਯੋਗ ਦੇ ਲੀਡਰਾਂ ਦੀ ਇੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਕੀਤੀ ਸੀ ਤਾਂ ਜੋ ਇਸ ਸੈਕਟਰ ਵਿੱਚ ਇੱਕ ਕੁਆਂਟਮ ਲੀਪ ਲੈਣ ਲਈ ਭਾਰਤ ਲਈ ਇੱਕ ਨੀਤੀਗਤ ਰੋਡਮੈਪ ਤਿਆਰ ਕੀਤਾ ਜਾ ਸਕੇ ਅਤੇ ਸਾਨੂੰ ‘ਦੁਨੀਆ ਦੇ ਪਸੰਦੀਦਾ ਪੋਸਟ ਪ੍ਰੋਡਕਸ਼ਨ ਹੱਬ’ ਵਜੋਂ ਸਥਾਪਿਤ ਕੀਤਾ ਜਾ ਸਕੇ। ਕੁਝ ਹਫ਼ਤੇ ਪਹਿਲਾਂ, 5900 ਲਘੂ ਫਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਫੀਚਰਸ ਦੀ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਾਈਜ਼ੇਸ਼ਨ ਅਤੇ ਬਹਾਲੀ ਦੀ ਪ੍ਰਕਿਰਿਆ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੀ ਸਿਨੇਮੈਟਿਕ ਵਿਰਾਸਤ ਨੂੰ ਸੰਭਾਲਣ, ਸੁਰੱਖਿਅਤ ਕਰਨ ਅਤੇ ਉਤਸ਼ਾਹਿਤ ਕਰਨ ਦੇ ਸਾਡੇ ਵਿਜ਼ਨ ਦੇ ਅਨੁਸਾਰ ਸ਼ੁਰੂ ਕੀਤੀ ਗਈ ਸੀ।
ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਅੰਦਰ ਅਤੇ ਦੁਨੀਆ ਭਰ ਵਿੱਚ, ਮੀਡੀਆ ਕਾਰੋਬਾਰ ਅਤੇ ਕੰਟੈਂਟ ਦੀ ਰਚਨਾ, ਖਪਤ ਅਤੇ ਵੰਡ ਦੀ ਪ੍ਰਕਿਰਤੀ ਬਦਲ ਗਈ ਹੈ। ਆਰਟੀਫਿਸ਼ਲ ਇੰਟੈਲੀਜੈਂਸ ਦਾ ਆਗਮਨ, ਵਰਚੁਅਲ ਰਿਐਲਿਟੀ, ਮੈਟਾਵਰਸ ਜਿਹੀ ਇਮਰਸਿਵ ਟੈਕਨੋਲੋਜੀ, ਭਾਰਤ ਦੇ ਆਈਟੀ ਕੌਸ਼ਲ ਸੰਪੰਨ ਵਰਕਫੋਰਸ ਲਈ ਬੇਅੰਤ ਸੰਭਾਵਨਾਵਾਂ ਪੇਸ਼ ਕਰਦੀ ਹੈ। ਰਿਪੋਰਟਾਂ ਦੇ ਅਨੁਸਾਰ, ਭਾਰਤ ਵਿੱਚ ਓਟੀਟੀ ਬਜ਼ਾਰ 2023 ਤੱਕ 21% ਸਲਾਨਾ ਦੀ ਦਰ ਨਾਲ ਵਧ ਕੇ ਲਗਭਗ 12,000 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਅੱਜ, ਭਾਰਤੀ ਪਲੈਟਫਾਰਮਾਂ ਦੀ ਸੰਖਿਆ ਵਿਦੇਸ਼ੀ ਪਲੈਟਫਾਰਮਾਂ ਨਾਲੋਂ ਵੱਧ ਹੈ ਅਤੇ ਪ੍ਰਸਾਰਕਾਂ ਦੇ ਨਾਲ-ਨਾਲ ਟੈਲੀਕੋਸ ਵਿੱਚ ਆਪਣਾ ਖੁਦ ਦਾ ਪਲੈਟਫਾਰਮ ਸਥਾਪਿਤ ਕਰਨ ਲਈ ਮੁਕਾਬਲਾ ਹੈ।
ਭਾਰਤ ਆਪਣੇ ਕਸਬਿਆਂ ਅਤੇ ਪਿੰਡਾਂ ਵਿੱਚ ਚਹਿਲ-ਪਹਿਲ ਨਾਲ ਚਹਿਕ ਰਿਹਾ ਹੈ। ਦੂਰ-ਦੁਰਾਜ ਦੇ ਖੇਤਰਾਂ ਤੋਂ ਸਾਡੀਆਂ ਕਹਾਣੀਆਂ ਅਤੇ ਪ੍ਰਤਿਭਾਵਾਂ, ਮੁੱਖ ਧਾਰਾ ਦੇ ਸਿਨੇਮਾ ਦੇ ਨਾਲ-ਨਾਲ ਓਟੀਟੀ ਪਲੈਟਫਾਰਮਾਂ ‘ਤੇ ਫਿਲਮ ਨਿਰਮਾਤਾਵਾਂ ਅਤੇ ਫਿਲਮ ਪ੍ਰੇਮੀਆਂ ਦੀ ਕਲਪਨਾ ਨੂੰ ਕੈਪਚਰ ਕਰ ਰਹੀਆਂ ਹਨ- ਅਤੇ ਅਵਾਰਡ ਜਿੱਤ ਰਹੀਆਂ ਹਨ! ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਦੇਸ਼ ਭਰ ਵਿੱਚ ਰੀਜਨਲ ਫਿਲਮ ਫੈਸਟੀਵਲਾਂ ਨੂੰ ਵਿਕਸਿਤ ਕਰਨ ‘ਤੇ ਵੀ ਜ਼ਿਆਦਾ ਧਿਆਨ ਦੇ ਰਹੇ ਹਾਂ, ਜਿਨ੍ਹਾਂ ਵਿੱਚੋਂ ਲੱਦਾਖ, ਕਾਸ਼ੀ ਅਤੇ ਜੰਮੂ ਅਤੇ ਕਸ਼ਮੀਰ ਫਿਲਮ ਫੈਸਟੀਵਲਾਂ ਦਾ ਆਯੋਜਨ ਕੀਤਾ ਗਿਆ ਹੈ।
ਅੱਗੇ ਦੇਖਦੇ ਹੋਏ ਕੋਈ ਵੀ ਸਾਹਸ ਨਾਲ ਕਹਿ ਸਕਦਾ ਹੈ ਕਿ ਭਾਰਤ ਅੱਜ ਜੋ ਬਣਾਉਂਦਾ ਹੈ, ਕੱਲ੍ਹ ਦੁਨੀਆ ਉਸ ਦਾ ਉਪਯੋਗ ਕਰਦੀ ਹੈ। ਜਿਵੇਂ ਕਿ ਭਾਰਤ ਐੱਮ ਐਂਡ ਈ ਸੈਕਟਰ ਦੇ ਵਣਜ ਵਿੱਚ ਆਪਣੀ ਜਗ੍ਹਾ ਨੂੰ ਮਜ਼ਬੂਤ ਕਰਨ ਲਈ ਅੱਗੇ ਵਧ ਰਿਹਾ ਹੈ, ਅਸੀਂ ਲਗਭਗ 300 ਮਿਲੀਅਨ ਨਾਗਰਿਕਾਂ ਦੁਆਰਾ ਔਨਲਾਈਨ ਜੁੜਨ ਲਈ ਤਿਆਰ ਹੋਣ ਦੇ ਨਾਲ, ਇੱਕ ਹੋਰ ਛਲਾਂਗ ਮਾਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ, ਜੋ ਕਿ ਇੱਕ ਉਭਰ ਰਿਹਾ ਸੈਕਟਰ ਹੈ, ਜੋ 2025 ਤੱਕ ਸਲਾਨਾ 4 ਟ੍ਰਿਲੀਅਨ ਰੁਪਏ ਪੈਦਾ ਕਰਨ ਦੀ ਉਮੀਦ ਕਰਦਾ ਹੈ। ਭਾਰਤ ਦੁਨੀਆ ਨੂੰ ਜੋੜਨ, ਸੰਵਾਦ ਕਰਨ, ਸਿਰਜਣ ਅਤੇ ਪਸੰਦ ਕਰਨ ਦੇ ਨਾਲ-ਨਾਲ ਖਪਤ ਕਰਨ ਦੇ ਜੋ ਅਵਸਰ ਪ੍ਰਦਾਨ ਕਰਦਾ ਹੈ, ਉਹ ਦੁਨੀਆ ਵਿੱਚ ਹੋਰ ਕਿਤੇ ਨਹੀਂ ਹਨ। ਅਤੇ ਇਹੀ ਕਾਰਨ ਹੈ ਕਿ ਕਹਾਣੀਕਾਰਾਂ ਦਾ ਦੇਸ਼ ਅੱਜ ਸਿਨੇਮਾ ਜਗਤ ਦੀ ਸਪੌਟਲਾਈਟ ‘ਤੇ ਹੈ!
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.