Breaking NewsD5 specialIndiaNews

ਭਾਰਤ ‘ਚ 39 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਸੰਕਰਮਿਤ ਮਰੀਜਾਂ ਦੀ ਗਿਣਤੀ 50 ਲੱਖ ਪਾਰ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਮਰੀਜਾਂ ਦੀ ਕੁਲ ਗਿਣਤੀ 50 ਲੱਖ ਦੇ ਪਾਰ ਪਹੁੰਚ ਗਈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਭਾਰਤ ‘ਚ ਸੰਕਰਮਿਤਾਂ ਦੇ ਠੀਕ ਹੋਣ ਦੀ ਦਰ ਦੁਨੀਆਂ ‘ਚ ਸਭ ਤੋਂ ਜਿਆਦਾ ਹੈ ਅਤੇ ਉਸਨੇ ਇਸ ਮੋਰਚੇ ‘ਤੇ ਹੋਰ ਦੇਸ਼ਾਂ ਦੇ ਅਨੁਭਵ ਤੋਂ ਸਿੱਖਿਆ ਹੈ। ਦੇਸ਼ ‘ਚ ਕੋਰੋਨਾ ਸੰਕਰਮਣ ਦੇ ਦਿਨੋਂ ਦਿਨ ਵੱਧਦੇ ਮਾਮਲਿਆਂ ਦੇ ਨਾਲ ਹੀ ਇਸ ਸੰਕਰਮਣ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ ਵੀ ਬਹੁਤ ਤੇਜੀ ਨਾਲ ਵੱਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ਦੇ ਦੌਰਾਨ 82 ਹਜ਼ਾਰ ਤੋਂ ਜਿਆਦਾ ਲੋਕ ਬਿਮਾਰੀ ਮੁਕਤ ਹੋਏ ਹਨ ਜੋ ਇੱਕ ਦਿਨ ‘ਚ ਤੰਦਰੁਸਤ ਹੋਣ ਵਾਲਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ। ਹਾਲਾਂਕਿ ਦੁਖਦ ਇਹ ਹੈ ਕਿ ਇਸ ਦੌਰਾਨ ਰਿਕਾਰਡ 1290 ਲੋਕਾਂ ਦੀ ਮੌਤ ਵੀ ਹੋਈ ਹੈ।

🔴 Live ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਕਿਉਂ ?ਭਗਵੰਤ ਮਾਨ ਹੁਣ ਕਿਸਾਨੀ ਦੇ ਕਾਤਲਾਂ ਨੂੰ ਸਿਖਾਉਣਗੇ ਸਬਕ !

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜੀਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ਦੇ ਦੌਰਾਨ 82,961 ਲੋਕਾਂ ਦੇ ਸੰਕਰਮਣ ਮੁਕਤ ਹੋਣ ਨਾਲ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 39,42,361 ‘ਤੇ ਪਹੁੰਚ ਗਈ ਹੈ, ਉਥੇ ਹੀ 1290 ਸੰਕਰਮਿਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 82,066 ਹੋ ਗਈ। ਇਸ ਦੌਰਾਨ ਕੋਰੋਨਾ ਸੰਕਰਮਣ ਦੇ 90,123 ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤਾਂ ਦੀ ਸੰਖਿਆ 50,20,360 ‘ਤੇ ਪਹੁੰਚ ਗਈ। ਤੰਦਰੁਸਤ ਹੋਣ ਵਾਲਿਆਂ ਦੀ ਤੁਲਣਾ ‘ਚ ਸੰਕਰਮਣ ਦੇ ਨਵੇਂ ਮਾਮਲੇ ਜਿਆਦਾ ਹੋਣ ਨਾਲ ਸਰਗਰਮ ਮਾਮਲੇ 5,872 ਵਧਕੇ 9,95,933 ਹੋ ਗਏ ਹਨ।

ਕੈਪਟਨ ਨੇ ਕਿਸਾਨਾਂ ਨਾਲ ਕੀਤਾ ਧੋਖਾ ! ਤਾਂ ਹੀ ਕਿਸਾਨ ਉੱਤਰੇ ਸੜਕਾਂ ‘ਤੇ, ਬੈਂਸ ਕਰ ਲਿਆਇਆ ਸਬੂਤ ਇਕੱਠੇ

ਦੇਸ਼ ‘ਚ ਸਰਗਰਮ ਮਾਮਲੇ 19. 84 ਫ਼ੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 78.53 ਫ਼ੀਸਦੀ ਹੈ, ਜਦੋਂ ਕਿ ਮੌਤ ਦਰ 1.63 ਫੀਸਦੀ ਹੈ। Covid – 19 ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ‘ਚ ਜਬਰਦਸਤ ਵਾਧਾ ਹੋਇਆ ਹੈ ਅਤੇ ਇਹ 544 ਵਧਕੇ 2,92,174 ਹੋ ਗਈ ਅਤੇ 515 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਗਿਣਤੀ 30,409 ਹੋ ਗਈ ਹੈ। ਇਸ ਦੌਰਾਨ 19,423 ਲੋਕ ਸੰਕਰਮਣ ਮੁਕਤ ਹੋਏ ਜਿਸਦੇ ਨਾਲ ਤੰਦਰੁਸਤ ਹੋਏ ਲੋਕਾਂ ਦੀ ਗਿਣਤੀ ਵਧਕੇ 7,75, 273 ਹੋ ਗਈ। ਦੇਸ਼ ‘ਚ ਸਭ ਤੋਂ ਜਿਆਦਾ ਸਰਗਰਮ ਮਾਮਲੇ ਇਸ ਰਾਜ ‘ਚ ਹਨ।

ਸਿਰ ਤੋਂ ਉਠਿਆ ਦੋ ਪੱਤਾਂ ਦਾ ਹੱਥ,ਹੁਣ 2 ਸਮੇਂ ਦੀ ਰੋਟੀ ਤੋਂ ਤਰਸ ਰਹੇ ਨੇ ਬਜ਼ੁਰਗ ਮਾਂ-ਬਾਪ!

ਆਧਰਾ ਪ੍ਰਦੇਸ਼ ‘ਚ ਇਸ ਦੌਰਾਨ ਮਰੀਜਾਂ ਦੀ ਗਿਣਤੀ 851 ਘੱਟ ਹੋਣ ਨਾਲ ਸਰਗਰਮ ਮਾਮਲੇ 92,353 ਰਹਿ ਗਏ। ਰਾਜ ‘ਚ ਹੁਣ ਤੱਕ 5041 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਕੁਲ 4,86,531 ਲੋਕ ਸੰਕਰਮਣ ਮੁਕਤ ਹੋਏ ਹਨ। ਦੱਖਣੀ ਰਾਜ ਕਰਨਾਟਕ ‘ਚ ਪਿਛਲੇ 24 ਘੰਟਿਆਂ ਦੇ ਦੌਰਾਨ ਮਰੀਜਾਂ ਦੀ ਗਿਣਤੀ ‘ਚ 667 ਦੀ ਕਮੀ ਹੋਈ ਹੈ ਅਤੇ ਰਾਜ ‘ਚ ਹੁਣ 98,555 ਸਰਗਰਮ ਮਾਮਲੇ ਹਨ। ਰਾਜ ‘ਚ ਮਰਨ ਵਾਲਿਆਂ ਦਾ ਸੰਖਿਆ 7,481 ‘ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 3,69 ,229 ਲੋਕ ਤੰਦਰੁਸਤ ਹੋਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button