NewsBreaking NewsD5 specialIndia

ਭਾਰਤ ‘ਚ ਪਹਿਲੀ ਵਾਰ ਕੋਰੋਨਾ ਦੇ 50 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ, ਹੁਣ ਤੱਕ 32 ਹਜ਼ਾਰ ਤੋਂ ਜ਼ਿਆਦਾ ਮੌਤਾਂ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਰੋਜ ਹਜ਼ਾਰਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਦੇਸ਼ ‘ਚ ਪਹਿਲੀ ਵਾਰ ਇੱਕ ਦਿਨ ‘ਚ 50 ਹਜ਼ਾਰ ਤੋਂ ਜ਼ਿਆਦਾ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਹੁਣ ਦੇਸ਼ ‘ਚ ਕੋਰੋਨਾ ਦੇ ਕੁਲ ਮਾਮਲੋਆਂ ਦੀ ਗਿਣਤੀ 14,34,476 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਮਹਾਮਾਰੀ ਨਾਲ ਪੀੜਿਤ ਮਰੀਜਾਂ ਦੇ ਸਿਹਤਯਾਬ ਹੋਣ ਦੀ ਗਿਣਤੀ ‘ਚ ਵੀ ਕਾਫ਼ੀ ਵਾਧਾ ਹੋਇਆ ਹੈ।

ਜਥੇਦਾਰ ‘ਤੇ ਤੱਤਾ ਹੋਇਆ ਸਾਬਕਾ ਮੁੱਖ ਮੰਤਰੀ ਦਾ ਪੋਤਾ,ਫੇਰ ਲੌਂਗੋਵਾਲ ਦੀ ਵੀ ਬਣਾਈ ਰੇਲ| D5 Channel Punjabi

ਭਾਰਤ ‘ਚ ਕੋਰੋਨਾ ਵਾਇਰਸ ਨਾਲ ਠੀਕ ਹੋਣ ਵਾਲੇ ਮਰੀਜ਼ ਕਰੀਬ 63 9 ਫ਼ੀਸਦੀ ਹਨ। ਐਤਵਾਰ ਤੱਕ ਦੇਸ਼ ‘ਚ ਕੁਲ 9,16,505 ਮਰੀਜ਼ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਫਿਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਉਥੇ ਹੀ ਇਸ ਮਹਾਮਾਰੀ ਨੇ ਹੁਣ ਤੱਕ 32,811 ਲੋਕਾਂ ਦੀ ਜਾਨ ਲੈ ਲਈ ਹੈ। ਐਤਵਾਰ ਨੂੰ ਕੁਲ 716 ਕੋਰੋਨਾ ਮਰੀਜ਼ਾ ਦੀ ਮੌਤ ਹੋ ਗਈ ਹੈ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਮਹਾਰਾਸ਼ਟਰ ‘ਚ ਨਹੀਂ ਰੁਕ ਰਿਹਾ ਸੰਕਰਮਣ
ਇਕੱਲੇ ਮਹਾਰਾਸ਼ਟਰ ‘ਚ ਐਤਵਾਰ ਨੂੰ ਕੋਵਿਡ – 19 ਦੇ ਸਭ ਤੋਂ ਜ਼ਿਆਦਾ 9431 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਨਾਲ ਸੰਕਰਮਣ ਦੇ ਮਾਮਲੇ 3,75,799 ਤੱਕ ਪਹੁੰਚ ਗਏ। ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਰਾਜ ‘ਚ ਵਾਇਰਸ ਨੇ 267 ਹੋਰ ਲੋਕਾਂ ਦੀ ਜਾਨ ਲੈ ਲਈ, ਜਿਸਦੇ ਨਾਲ ਰਾਜ ‘ਚ ਮੌਤਾਂ ਦਾ ਅੰਕੜਾ 13,656 ਤੱਕ ਪਹੁੰਚ ਗਿਆ।

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ LIVE ਛਾਪਾ, ਪੁੱਠਾ ਕੰਮ ਕਰਦੇ ਕਈ ਫੜੇ ਗਏ ਕਈ ਬੰਦੇ,ਲੱਖਾਂ ‘ਚ ਹੁੰਦਾ ਸੀ ਧੰਦਾ?

ਦਿੱਲੀ ‘ਚ ਕਾਫ਼ੀ ਹੱਦ ਤੱਕ ਸੁਧਾਰ
ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ‘ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਿਹਾ। ਸਿਰਫ 1075 ਨਵੇਂ ਮਾਮਲੇ ਸਾਹਮਣੇ ਆਏ। ਇੱਕ ਵਾਰ ਫਿਰ ਨਵੇਂ ਮਾਮਲਿਆਂ ਤੋਂ ਜ਼ਿਆਦਾ ਗਿਣਤੀ ਠੀਕ ਹੋਣ ਵਾਲਿਆਂ ਦੀ ਰਹੀ। ਦਿੱਲੀ ਸਿਹਤ ਵਿਭਾਗ ਮੁਤਾਬਕ, ਬੀਤੇ 24 ਘੰਟਿਆਂ ‘ਚ 1075 ਨਵੇਂ ਮਾਮਲੇ ਸਾਹਮਣੇ ਆਏ ਤਾਂ ਇਸ ਦੌਰਾਨ ਠੀਕ ਹੋਣ ਵਾਲਿਆਂ ਦੀ ਗਿਣਤੀ 1807 ਰਹੀ। ਦਿੱਲੀ ‘ਚ ਹੁਣ ਕੋਰੋਨਾ ਸੰਕਰਮਿਤਾਂ ਦੀ ਗਿਣਤੀ 1 ਲੱਖ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਵਿੱਚੋਂ 1 ਲੱਖ 41 ਹਜ਼ਾਰ 875 ਮਰੀਜ਼ ਠੀਕ ਹੋ ਚੁੱਕੇ ਹਨ। ਦਿੱਲੀ ‘ਚ ਰਿਕਵਰੀ ਰੇਟ 87.95 ਫ਼ੀਸਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button