ਭਾਰਤ-ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਵਿਚਾਲੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਕੈਨੇਡਾ ਨੂੰ ਵੱਡਾ ਝੱਟਕਾ
ਮੁੰਬਈ: ਭਾਰਤ-ਕੈਨੇਡਾ ਵਿਚਕਾਰ ਚੱਲ ਰਹੇ ਕੁਟਨੀਤਕ ਵਿਚਾਰਧਾਰਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਜਿਥੇ ਇਕ ਪਾਸੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਦੇਣ ਲਈ ਅਣਮੀਥੇ ਸਮੇਂ ਲਈ ਰੋਕ ਲੱਗਾ ਦਿੱਤੀ ਹੈ ਉਥੇ ਹੀ ਹੁਣ ਦੂਜੇ ਪਾਸੇ ਭਾਰਤ ਦੀ ਮਹਿੰਦਰਾ ਗਰੁੱਪ ਨੇ ਵੀ ਕੈਨੇਡਾ ਨੂੰ ਝਟਕਾ ਦਿੱਤਾ ਹੈ। ਆਨੰਦ ਮਹਿੰਦਰਾ ਦੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਵਿਚ ਆਪਣਾ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੈਮਰੇ ਸਾਹਮਣੇ ਭੁੱਬਾਂ ਮਾਰ ਰੋਇਆ Kulhad Pizza ਵਾਲਾ! | Sehaj Arora | D5 Channel Punjabi
ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਵਿਚ ਸਥਿਤ ਕੰਪਨੀ ਰੇਸਨ ਏਰੋਸਪੇਸ ਕਾਰਪੋਰੇਸ਼ਨ ਨਾਲ ਆਪਣੀ ਭਾਈਵਾਲੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਮਹਿਦਰਾ ਐਂਡ ਮਹਿੰਦਰਾ ਦੀ ਰੇਸਨ ਏਰੋਸਪੇਸ ਕਾਰਪੋਰੇਸ਼ਨ ਵਿਚ 11.18 ਪ੍ਰਤੀਸ਼ਤ ਹਿੱਸੇਦਾਰੀ ਸੀ।
Mr.Anand Mahindra has taken such a decision on Canada which has created a stir in the business world. In fact, Anand Mahindra has decided to close the business of one of its companies from Canada. Whose information has also been given to the stock market. According to the info… pic.twitter.com/39VWdpSrFL
— Stranger (@amarDgreat) September 21, 2023
ਮਹਿੰਦਰਾ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿਚ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਰੇਸਨ ਏਰੋਸਪੇਸ ਕਾਰਪੋਰੇਸ਼ਨ, ਕੈਨੇਡਾ ਨੇ 20 ਸਤੰਬਰ, 2023 ਨੂੰ ਕਾਰਪੋਰੇਸ਼ਨ ਕੈਨੇਡਾ ਤੋਂ ਭੰਗ ਹੋਣ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ, ਜਿਸ ਬਾਰੇ ਕੰਪਨੀ ਨੂੰ ਜਾਣਕਾਰੀ ਦਿੱਤੀ ਗਈ ਹੈ। ਮਹਿੰਦਰਾ ਨੇ ਕਿਹਾ ਕਿ ਇਸ ਦੇ ਨਾਲ ਰੇਸਨ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਲੇਖਾ ਮਾਪਦੰਡਾਂ ਅਨੁਸਾਰ 20 ਸਤੰਬਰ, 2023 ਤੋਂ ਇਸ ਦਾ ਇਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.