SportsTop News

ਭਾਰਤ ਅਤੇ ਆਸਟ੍ਰੇਲੀਆ ਟੀ-ਮੈਚ ਦੀਆਂ ਟਿਕਟਾਂ ਦੀ ਵਿਕਰੀ ਹੋਈ ਸ਼ੁਰੂ

ਪਟਿਆਲਾ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਮੋਹਾਲੀ ਦੇ ਪੀਸੀਏ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਇੱਥੇ 20 ਸਤੰਬਰ ਨੂੰ ਹੋਵੇਗਾ। ਅੱਜ ਤੋਂ ਸਟੇਡੀਅਮ ਦੇ ਬਾਹਰ ਵਿਦਿਆਰਥੀਆਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਆਪਣਾ ਸਕੂਲ/ਕਾਲਜ ਪਛਾਣ ਪੱਤਰ ਦਿਖਾਉਣਾ ਹੋਵੇਗਾ। ਉਨ੍ਹਾਂ ਲਈ ਟਿਕਟ ਦਾ ਰੇਟ 300 ਰੁਪਏ ਰੱਖਿਆ ਗਿਆ ਹੈ। ਹਾਲਾਂਕਿ ਮੈਚ ਦੀ ਟਿਕਟ 10 ਹਜ਼ਾਰ ਰੁਪਏ ਤੱਕ ਦੀ ਟਿਕਟ ਵੀ ਹੈ।

ਕਿਸਾਨ ਆਗੂ ਨਿਕਲਿਆ RSS ਦਾ ਬੰਦਾ! ਅੰਦੋਲਨ ਨੂੰ ਖ਼ਰਾਬ ਕਰਨ ਦੀਆਂ ਰਚੀਆਂ ਸਜ਼ਿਸ਼ਾਂ, ਸਾਰਾ ਸੱਚ ਆ ਗਿਆ ਬਾਹਰ

ਦੱਸ ਦਈਏ ਕਿ ਐਤਵਾਰ ਨੂੰ ਵੀ ਵਿਦਿਆਰਥੀ ਟਿਕਟਾਂ ਲੈਣ ਲਈ ਸਟੇਡੀਅਮ ਪਹੁੰਚੇ ਸਨ, ਜਦਕਿ ਟਿਕਟਾਂ ਸੋਮਵਾਰ ਤੋਂ ਮਿਲਣੀਆਂ ਸਨ। 11 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਰਾਸ਼ਟਰੀ ਸੋਗ ਵਜੋਂ ਟਿਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਟਿਕਟਾਂ ਲਈ 11 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪੀਸੀਏ ਸਟੇਡੀਅਮ ਵਿੱਚ 26,950 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਵਿਸ਼ਵ ਪੱਧਰੀ ਸਟੇਡੀਅਮ ਹੈ ਅਤੇ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋ ਚੁੱਕੇ ਹਨ।

ਟੰਗਿਆ ਗੋਲਡੀ ਬਰਾੜ ਤੇ ਭਗਵਾਨਪੂਰੀਆ! ਮੂਸੇਵਾਲਾ ਕਾਂਡ ’ਚ NIA ਦੀ ਗੈਂਗਸਟਰਾਂ ਘਰ ਛਾਪੇਮਾਰੀ

ਵਿਦਿਆਰਥੀ ਟਿਕਟਾਂ ਨੂੰ ਛੱਡ ਕੇ ਪੇਟੀਐਮ ਤੋਂ ਸਟੈਂਡ ਅਨੁਸਾਰ ਟਿਕਟਾਂ ਦੀ ਵਿਕਰੀ ਆਨਲਾਈਨ ਕੀਤੀ ਜਾ ਰਹੀ ਹੈ। ਆਨਲਾਈਨ ਟਿਕਟਾਂ ਸਵੇਰੇ 11 ਵਜੇ ਤੋਂ ਉਪਲਬਧ ਹੋਣਗੀਆਂ। ਮੈਚ 20 ਸਤੰਬਰ ਨੂੰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਸੀਰੀਜ਼ ਦਾ ਦੂਜਾ ਮੈਚ 23 ਸਤੰਬਰ ਨੂੰ ਵਿਦਰਭ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ ਅਤੇ ਤੀਜਾ ਫਾਈਨਲ ਮੈਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ ਵਿੱਚ ਹੋਵੇਗਾ। ਦੋਵੇਂ ਮੈਚ ਵੀ ਸ਼ਾਮ 7.30 ਵਜੇ ਸ਼ੁਰੂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button