Breaking NewsD5 specialNewsSports

ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਕੋਰੋਨਾ ਪੌਜ਼ੀਟਿਵ, ਨਹੀਂ ਵਿੱਖ ਰਹੇ ਲੱਛਣ

ਨਵੀਂ ਦਿੱਲੀ : ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ। ਮਨਦੀਪ ਕੋਵਿਡ 19 ਪੌਜੀਟਿਵ (COVID – 19) ਪਾਏ ਜਾਣ ਵਾਲੇ ਛੇਵੇਂ ਭਾਰਤੀ ਹਾਕੀ ਖਿਡਾਰੀ ਹਨ। ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਏਸਿਮਟਮੈਟਿਕ (asymptomatic) ਨੇ ਯਾਨੀ ਉਨ੍ਹਾਂ ਨੂੰ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ ਪਰ ਜਦੋਂ ਟੈਸਟ ਹੋਇਆ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਈ ਹੈ।

ਪੰਜਾਬ ਪੁਲਿਸ ਦੀ ਪੇਂਡੂ ਮੁੰਡਿਆਂ ਨੇ ਕੀਤੀ LIVE ਸੇਵਾ! ਏਦਾਂ ਟੱਕਰਦੈ ਸੇਰ ਨੂੰ ਸਵਾ ਸੇਰ | Viral | Punjab

ਮਨਦੀਪ ਸਿੰਘ ਦਾ ਵੀ 5 ਹੋਰ ਖਿਡਾਰੀਆਂ ਦੇ ਨਾਲ ਬੈਂਗਲੁਰੂ ਵਿੱਚ ਇਲਾਜ ਚੱਲ ਰਿਹਾ ਹੈ,ਮਨਦੀਪ ਸਿੰਘ ਦਾ ਵੀ 20 ਹੋਰ ਖਿਡਾਰੀਆਂ ਦੇ ਨਾਲ RT PCR ਟੈਸਟ ਹੋਇਆ ਸੀ। ਇਸ ਤੋਂ ਪਹਿਲਾਂ 8 ਅਗਸਤ ਨੂੰ ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ 4 ਹੋਰ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਸੀ, ਇਹਨਾਂ ਵਿੱਚ ਡਿਫੈਂਡਰ ਸੁਰਿੰਦਰ ਕੁਮਾਰ,ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ, ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਦੇ ਨਾਂ ਸ਼ਾਮਲ ਸੀ। ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹ SAI ਦੇ ਕੈਂਪਸ ਵਿੱਚ ਕੁਆਰਨਟਾਈਨ ਹਨ।

Breaking | ਪੁਲਿਸ ਤੇ ਅਕਾਲੀ ਲੀਡਰ ਆਹਮੋ ਸਾਹਮਣੇ | ਜਦੋਂ ਚੱਲਿਆ ਡੰਡਾ ਫੇਰ ਵੇਖੋ ਕਿੱਦਾਂ ਭੜਕੇ

ਉਨ੍ਹਾਂ ਕਿਹਾ ਸੀ ਕਿ ਮੈਂ ਖ਼ੁਸ਼ ਹਾਂ ਜਿਸ ਤਰ੍ਹਾਂ ਨਾਲ SAI ਵੱਲੋਂ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ, 28 ਸਾਲ ਦੇ ਮਨਪ੍ਰੀਤ ਨੇ ਕਿਹਾ ਸੀ ਮੈਂ ਠੀਕ ਹਾਂ ਅਤੇ ਜਲਦ ਮੈਦਾਨ ਵਿੱਚ ਉਤਰਾਂਗਾ। SAI ਦੇ 20 ਅਗਸਤ ਤੋਂ ਕੌਮੀ ਕੈਂਪ ਸ਼ੁਰੂ ਹੋਣਗਾ ਜਿਸ ਵਿੱਚ ਫਿੱਟ ਖਿਡਾਰੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ। ਜਿਨ੍ਹਾਂ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ ਉਨ੍ਹਾਂ ਦਾ ਫਿਟਨੈੱਸ ਟੈਸਟ ਬਾਅਦ ਵਿੱਚੋਂ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button