Breaking NewsD5 specialEntertainmentIndiaNewsTop News

ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ (Bharti Singh) ਦਾ ਵੀਡੀਓ ਉਨ੍ਹਾਂ ਦੇ ਲਈ ਲਗਾਤਾਰ ਮੁਸੀਬਤ ਬਣਦਾ ਜਾ ਰਿਹਾ ਹੈ, ਜਿਸ ‘ਚ ਉਹ ਦਾੜ੍ਹੀ-ਮੁੱਛਾਂ ਦਾ ਮਜ਼ਾਕ ਉਡਾ ਰਹੀ ਹੈ। ਹੁਣ ਰਾਸ਼ਟਰੀ ਘੱਟਗਿਣਤੀ ਕਮਿਸ਼ਨ (ਐੱਨ. ਸੀ. ਐੱਮ.) ਨੇ ਇਸ ਮਾਮਲੇ ’ਚ ਦਖ਼ਲ ਦਿੱਤਾ ਹੈ। ਕਮਿਸ਼ਨ ਨੂੰ ਭਾਰਤੀ ਸਿੰਘ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਦਖ਼ਲ ਦਿੰਦਿਆਂ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਹੈ।

ਜਥੇਦਾਰ ਦੇ ਬਿਆਨ ਦੀ ਸਚਾਈ, ਸਿੱਧੂ ਨੂੰ ਲੈ ਅਦਾਲਤ ’ਚ ਫੈਸਲਾ, ਰਾਜਾ ਵੜਿੰਗ ਦਾ ਜਾਖੜ ਨੂੰ ਜਵਾਬ | D

ਭਾਰਤੀ ਸਿੰਘ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਭਾਰਤੀ ਨੇ ਜੋ ਚੁਟਕੁਲੇ ਬਣਾਏ ਹਨ, ਉਹ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਸਨ। ਹਾਲਾਂਕਿ ਇਸ ਮਾਮਲੇ ’ਤੇ ਭਾਰਤੀ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸ ਦਾ ਇਰਾਦਾ ਕਿਸੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਇਸ ਲਈ ਮੁਆਫ਼ੀ ਵੀ ਮੰਗੀ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਸ਼ਬਦਾਂ ਨੂੰ ਗਲਤ ਨਾ ਸਮਝਣ।

Weather Update Today : ਭਾਰੀ ਮੀਂਹ ਨੇ ਮਚਾਈ ਤਬਾਹੀ, ਮਿੰਟਾਂ ’ਚ ਮਚਾ ਦਿੱਤੀ ਤਰਥੱਲੀ | D5 Channel Punjabi

ਭਾਰਤੀ ਸਿੰਘ ਨੇ ਹਾਲ ਹੀ ’ਚ ਆਪਣੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੀ ਨਜ਼ਰ ਆਈ। ਵੀਡੀਓ ’ਚ ਉਸ ਨੇ ਕਿਹਾ, ‘‘ਮੈਂ ਕਿਸੇ ਧਰਮ ਦਾ ਜ਼ਿਕਰ ਨਹੀਂ ਕੀਤਾ ਹੈ ਜਾਂ ਕਿਸੇ ਪੰਜਾਬੀ ਦਾ ਮਜ਼ਾਕ ਨਹੀਂ ਉਡਾਇਆ ਹੈ। ਮੈਂ ਆਪਣੇ ਦੋਸਤ ਨਾਲ ਕਾਮੇਡੀ ਕਰ ਰਹੀ ਸੀ ਪਰ ਜੇਕਰ ਇਸ ਤੋਂ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਇਕ ਪੰਜਾਬੀ ਹਾਂ, ਮੈਂ ਅੰਮ੍ਰਿਤਸਰ ’ਚ ਪੈਦਾ ਹੋਈ ਸੀ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਸਨਮਾਨ ਕਰਦੀ ਹਾਂ। ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ।’’

ਨਵਜੋਤ ਸਿੱਧੂ ਨੂੰ ਮਿਲੀ ਵੱਡੀ ਰਾਹਤ, ਹੱਕ ‘ਚ ਫੈਸਲਾ! ਐਕਸ਼ਨ ਮੋਡ ’ਚ ਮਾਨ | D5 Channel Punjabi

ਅਸਲ ’ਚ ਭਾਰਤੀ ਸਿੰਘ ਆਪਣੇ ਇਕ ਸ਼ੋਅ ਦੌਰਾਨ ਅਦਾਕਾਰਾ ਜੈਸਮੀਨ ਭਸੀਨ ਨਾਲ ਗੱਲਬਾਤ ਕਰਦਿਆਂ ਦਿਖਾਈ ਦੇ ਰਹੀ ਹੈ। ਇਸ ਦੌਰਾਨ ਦਾੜ੍ਹੀ-ਮੁੱਛਾਂ ’ਤੇ ਕੁਮੈਂਟ ਕਰਦਿਆਂ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛ ਕਿਉਂ ਨਹੀਂ ਚਾਹੀਦੀ। ਦਾੜ੍ਹੀ-ਮੁੱਛ ਦੇ ਬਹੁਤ ਫਾਇਦੇ ਹੁੰਦੇ ਹਨ। ਦੁੱਧ ਪਿਓ, ਇੰਝ ਦਾੜ੍ਹੀ ਮੂੰਹ ’ਚ ਪਾਓ, ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜੋ ਸਾਰਾ ਦਿਨ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button