ਭਾਰਤੀ ਰੇਲਵੇ ਨੇ ਸੋਮਵਾਰ ਨੂੰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਸ਼ੁੱਕਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਵਿਨੇਸ਼ ਭਾਰਤੀ ਰੇਲਵੇ ਵਿੱਚ ਓਐਸਡੀ ਸਪੋਰਟਸ ਵਜੋਂ ਕੰਮ ਕਰ ਰਹੀ ਸੀ। ਜਦੋਂਕਿ ਬਜਰੰਗ ਵੀ ਇਸੇ ਅਹੁਦੇ ‘ਤੇ ਸਨ। ਕਾਂਗਰਸ ‘ਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਪਾਰਟੀ ਨੇ ਵਿਨੇਸ਼ ਨੂੰ ਜੁਲਾਨਾ ਤੋਂ ਹਰਿਆਣਾ ਵਿਧਾਨ ਸਭਾ ਚੋਣ ਦਾ ਟਿਕਟ ਦੇ ਦਿੱਤਾ ਹੈ ਜਦਕਿ ਬਜਰੰਗ ਪੂਨੀਆ ਨੂੰ ਕਿਸਾਨ ਵਿੰਗ ‘ਚ ਸ਼ਾਮਲ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਉਸ ਲਈ ਚੋਣ ਲੜਨ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਜੇਕਰ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਾ ਕੀਤਾ ਗਿਆ ਹੁੰਦਾ ਤਾਂ ਵਿਨੇਸ਼ ਫੋਗਾਟ ਚੋਣ ਦੌੜ ‘ਚ ਉਤਰਦੀ ਤਾਂ ਸੰਕਟ ਪੈਦਾ ਹੋ ਸਕਦਾ ਸੀ, ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਅਹੁਦੇ ‘ਤੇ ਹੈ ਅਤੇ ਉਹ ਚੋਣ ਲੜਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.