Breaking NewsD5 specialNewsSportsTop News

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਦੂਜੇ ਵਨ-ਡੇ ਮੁਕਾਬਲੇ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਗੇਂਦ ਤੇ ਬੱਲੇ ਨਾਲ ਦਬਦਬਾ ਬਣਾਉਂਦੇ ਹੋਏ ਸੋਮਵਾਰ ਨੂੰ ਦੂਜੇ ਵਨ-ਡੇ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਉਂਦੇ ਹੋਏ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 50 ਓਵਰਾਂ ਵਿਚ 173 ਦੌੜਾਂ ‘ਤੇ ਆਊਟ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 28 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ (2/30) ਤੇ ਮੇਘਨਾ ਸਿੰਘ (2/43) ਨੇ ਵੀ ਵਿਕਟਾਂ ਲਈਆਂ।

ਜੇਲ੍ਹ ‘ਚ ਕੈਦੀਆਂ ਨੂੰ ਖੁਸ਼ ਕਰਦੀ ਸੀ ਮਹਿਲਾ! ਦੂਰ ਕਰਦੀ ਸੀ ਦੁੱਖ! ਪੁਲਸੀਏ ਰੱਖਦੇ ਸੀ ਰਾਖੀ | D5 Channel Punjabi

ਭਾਰਤ ਦੀਆਂ ਸਲਾਮੀ ਬੱਲੇਬਾਜ਼ਾਂ ਨੇ ਦੌਰੇ ‘ਤੇ ਪਹਿਲੀ ਵਾਰ ਇਕੱਠੇ ਚੰਗਾ ਪ੍ਰਦਰਸ਼ਨ ਕਰਦੇ ਹੋਏ 174 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ 25.4 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। ਮੰਧਾਨਾ ਤੇ ਸ਼ੇਫਾਲੀ ਦੀ ਇਹ ਸਾਂਝੇਦਾਰੀ ਸ਼੍ਰੀਲੰਕਾ ਖ਼ਿਲਾਫ਼ ਭਾਰਤ ਦੀ ਕਿਸੇ ਵੀ ਵਿਕਟ ਲਈ ਸਰਬੋਤਮ ਸਾਂਝੇਦਾਰੀ ਹੈ। ਇਸ ਨਾਲ ਹੀ ਸਮਿਤੀ ਮੰਧਾਨਾ (83 ਗੇਂਦਾਂ ਵਿਚ ਅਜੇਤੂ 94) ਤੇ ਸ਼ੇਫਾਲੀ ਵਰਮਾ (71 ਗੇਂਦਾਂ ਵਿਚ ਅਜੇਤੂ 71) ਦੀ ਜੋੜੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦੇਣ ਵਿਚ ਕਾਮਯਾਬ ਰਹੀ। ਪਹਿਲਾ ਵਨ-ਡੇ ਆਸਾਨੀ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੂਜੇ ਵਨ ਡੇ ਵਿਚ ਵੀ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੀ ਸੀ। ਟਾਸ ਜਿੱਤ ਕੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਗੇਂਦਬਾਜ਼ਾਂ ਦੇ ਮੁਤਾਬਕ ਪਿੱਚ ‘ਤੇ ਸ਼੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।

Punjab Cabinet : CM Mann ਦਾ ਵੱਡਾ ਫੇਰਬਦਲ, ਕਈ ਮੰਤਰੀਆਂ ਤੋਂ ਖੋਹੇ ਮਹਿਕਮੇ? | D5 Channel Punjabi

ਮੇਜ਼ਬਾਨ ਟੀਮ ਪਾਰੀ ਦੀ ਸ਼ੁਰੂਆਤ ਵਿਚ ਹੀ ਮੁਸ਼ਕਿਲਾਂ ਵਿਚ ਆ ਗਈ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰਦੇ ਹੋਏ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਰੇਣੂਕਾ ਨੇ ਸ਼ੁਰੂਆਤੀ ਤਿੰਨ ਵਿਕਟਾਂ ਹਾਸਲ ਕਰ ਕੇ ਸ਼੍ਰੀਲੰਕਾ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਜਲਦ ਆਊਟ ਕੀਤਾ। ਹੇਠਲੇ ਨੰਬਰ ਦੀ ਬੱਲੇਬਾਜ਼ ਅਮਾ ਕੰਚਨਾ ਨੇ 83 ਗੇਂਦਾਂ ਵਿਚ ਅਜੇਤੂ 47 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 150 ਦੌੜਾਂ ਤੋਂ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਤਜਰਬੇਕਾਰ ਆਫ ਸਪਿਨਰ ਦੀਪਤੀ ਨੇ ਆਖ਼ਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਹਾਸਲ ਕਰ ਕੇ ਸ਼੍ਰੀਲੰਕਾ ਦੀ ਪਾਰੀ ਨੂੰ ਸਮੇਟਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button