ਭਾਰਤੀ ਨਾਗਰਿਕਾਂ ਨੂੰ ਜ਼ਲਦ ਮਿਲੇਗਾ ਚਿਪ ਆਧਾਰਿਤ ਈ – ਪਾਸਪੋਰਟ : ਪ੍ਰਧਾਨਮੰਤਰੀ ਮੋਦੀ
ਵਾਰਾਣਸੀ : ਤੁਹਾਡੇ ਪਾਸਪੋਰਟ ‘ ਚ ਹੁਣ ਜਲਦੀ ਹੀ ਵੱਡਾ ਬਦਲਾਅ ਹੋਣ ਵਾਲਾ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਵਾਰਾਣਸੀ ‘ਚ ਆਯੋਜਿਤ 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ‘ਤੇ ਮੋਦੀ ਨੇ ਕਿਹਾ ਕਿ ਸਰਕਾਰ ਜਲਦ ਹੀ ਚਿਪ ਵਾਲਾ ਈ-ਪਾਸਪੋਰਟ ਲੈ ਕੇ ਆਉਣ ਵਾਲੀ ਹੈ। ਪੀਐਮ ਨੇ ਕਿਹਾ ਕਿ ਤੁਹਾਡੀ ਸੋਸ਼ਲ ਸਿਕਿਉਰਟੀ ਦੇ ਨਾਲ-ਨਾਲ ਪਾਸਪੋਰਟ, ਵੀਜ਼ਾ, ਪੀਆਈਓ ਤੇ ਓਸੀਆਈ ਨੂੰ ਲੈ ਕੇ ਤਮਾਮ ਪ੍ਰਕਿਰੀਆਵਾਂ ਨੂੰ ਸਰਕਾਰ ਆਸਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਵਾਸੀ ਭਾਰਤੀਆਂ ਲਈ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕਦਮ ਚੁੱਕੇ ਹਨ।
Read Also ਹੁਣ ਮੋਬਾਈਲ ਫੋਨ ਤੋਂ ਵੀ ਕੀਤਾ ਜਾ ਸਕੇਗਾ ਪਾਸਪੋਰਟ ਲਈ ਅਪਲਾਈ
ਉਨ੍ਹਾਂ ਕਿਹਾ, “ਦੁਨੀਆ ਦੇ ਸਾਰੇ ਦੂਤਾਵਾਸ ਤੇ ਕੌਂਸਲੇਟ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਸਭ ਲਈ ਪਾਸਪੋਰਟ ਸੇਵਾ ਨਾਲ ਜੁੜਿਆ ਇੱਕ ਸਿਸਟਮ ਤਿਆਰ ਹੋ ਜਾਵੇਗਾ। ਹੁਣ ਤਾਂ ਇੱਕ ਕਦਮ ਅੱਗੇ ਵਧਦੇ ਹੋਏ ਚਿੱਪ ਬੇਸਡ ਈ-ਪਾਸਪੋਰਟ ਜਾਰੀ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਹਾੜੇ ਮੌਕੇ ਕਿਹਾ ਕਿ ਮੈਂ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਮੂਲ ਦੇ ਲੋਕ ਮੌਰਸ਼ੀਅਸ, ਪੁਰਤਗਾਲ ਤੇ ਆਈਰਲੈਂਡ ਜਿਹੇ ਦੇਸ਼ਾਂ ਦੀ ਨੁਮਾਇੰਦਗੀ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.