InternationalTop News

ਭਾਰਤੀ ਤੇ ਕੈਨੇਡੀਅਨ ਯੂਨੀਵਰਸਿਟੀਜ਼ ਵਿਚਾਲ਼ੇ ਸਮਝੌਤੇ

ਔਟਵਾ: ਕੈਨੇਡਾ ‘ਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਹੁਣ ਕਰੋੜਾਂ ਦੇ ਨਵੇਂ ਵਜ਼ੀਫ਼ਿਆਂ (SCHOLARSHIPS) ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਨਾਲ਼ ਗੱਲਬਾਤ ਅਤੇ ਸਮਝੌਤਿਆਂ ਤੋਂ ਬਾਅਦ ਅਜਿਹੇ ਐਲਾਨ ਕੀਤੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲ਼ੇ ਬਹੁਤ ਸਾਰੇ ਦੁਵੱਲੇ ਮੁੱਦਿਆਂ ਉਤੇ ਗੱਲਬਾਤ ਹੋਈ ਹੈ। ਹੋਰਨਾਂ ਤੋਂ ਇਲਾਵਾ ਇੱਕ ਸਮਝੌਤਾ ‘ਨਵੀਂ ਪ੍ਰਤਿਭਾ ਨੀਤੀ’ ਤਹਿਤ ਵੀ ਕੀਤਾ ਗਿਆ ਹੈ।  

  ਨਵੇਂ ਸਮਝੌਤੇ ਤਹਿਤ ਯੂਨੀਵਰਸਿਟੀ ਆੱਫ਼ ਟੋਰੰਟੋ ਵੱਲੋਂ 10 ਕਰੋੜ ਡਾਲਰ ਦੇ ਵਜ਼ੀਫ਼ੇ ਦਿੱਤੇ ਜਾਣਗੇ। ਇਹ ਵਜ਼ੀਫ਼ੇ ਕੈਨੇਡਾ ‘ਚ ਪੜ੍ਹਨ ਵਾਲ਼ੇ 200 ਭਾਰਤੀ ਵਿਦਿਆਰਥੀਆਂ ਲਈ ਰਾਖਵੇਂ ਹੋਣਗੇ।    ਇਸ ਤੋਂ ਇਲਾਵਾ ਭਾਰਤੀ ਤੇ ਕੈਨੇਡੀਅਨ ਯੂਨੀਵਰਸਿਟੀਆਂ ਵਿਚਾਲ਼ੇ 13 ਨਵੀਂਆਂ ਭਾਈਵਾਲ਼ੀਆਂ ਦਾ ਐਲਾਨ ਵੀ ਕੀਤਾ ਗਿਆ ਹੈ, ਜਿਨ੍ਹਾਂ ਦੇ ਆਧਾਰ ਉਤੇ ਉਚੇਰੀ ਸਿੱਖਿਆ ਤੇ ਆਪਸੀ ਆਦਾਨ–ਪ੍ਰਦਾਨ ਦੇ ਹੋਰ ਅਨੇਕ ਮੌਕੇ ਉਪਲਬਧ ਹੋ ਸਕਣਗੇ।    ਨਵੇਂ ਸਮਝੌਤਿਆਂ ਤਹਿਤ ਡਲਹੌਜ਼ੀ ਯੂਨੀਵਰਸਿਟੀ, ਤਿਰੂਪਤੀ ਸਥਿਤ ਇੰਡੀਅਨ ਇੰਸਟੀਚਿਊਟ ਆੱਫ਼ ਟੇਕਨੋਲੋਜੀ ਅਤੇ ਤਿਰੂਪਤੀ ਦੇ ਹੀ ‘ਇੰਡੀਅਨ ਇੰਸਟੀਚਿਊਟ ਆੱਫ਼ ਸਾਇੰਸ ਐਜੂਕੇਸ਼ਨ ਐਂਡ ਰੀਸਰਚ’ ਦੇ ਤਾਲਮੇਲ ਨਾਲ਼ ਇੱਕ ਇਨੋਵੇਸ਼ਨ ਕੈਂਪਸ ਸਥਾਪਤ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਟੋਰਾਂਟੋ ਸੈਂਟਰ ਆੱਫ਼ ਐਕਸੇਲੈਂਸ ਅਤੇ ਮੈਕਗਿੱਲ ਯੂਨੀਵਰਸਿਟੀ ਸੈਂਟਰ ਆੱਫ਼ ਐਕਸੇਲੈਂਸ ਮਿਲ਼ ਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਖੋਜ ਤੇ ਵਿਕਾਸ ਲਈ ਭਾਰਤੀ ਤੇ ਕੈਨੇਡੀਅਨ ਟੇਲੈਂਟ ਦੀ ਮਦਦ ਕਰਨਗੇ।    ਯੂਨੀਵਰਸਿਟੀ ਆੱਫ਼ ਬ੍ਰਿਟਿਸ਼ ਕੋਲੰਬੀਆ ਦਾ ਕਰਾਰ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਨਾਲ਼ ਹੋਇਆ ਹੈ। ਇਸ ਦੇ ਨਾਲ਼ ਹੀ ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਤੇ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਨਾਲ਼, ਯੂਨੀਵਰਸਿਟੀ ਆੱਫ਼ ਦਿ ਫ਼ਰੇਜ਼ਰ ਵੈਲੀ ਦਾ ਪੰਜਾਬ ਯੂਨੀਵਰਸਿਟੀ ਨਾਲ਼, ਅਲਗੋਮਾ ਯੂਨੀਵਰਸਿਟੀ ਦਾ ਪਾਰੁਲ ਯੂਨੀਵਰਸਿਟੀ ਨਾਲ਼, ਅਲਗੋਮਾ ਯੂਨੀਵਰਸਿਟੀ ਦਾ ਚੰਡੀਗੜ੍ਹ ਯੂਨੀਵਰਸਿਟੀ ਨਾਲ਼, ਐਸਆਰਐਮ ਇੰਸਟੀਚਿਊਟ ਆੱਫ਼ ਸਾਇੰਸ ਐਂਡ ਟੈਕਨੋਲੋਜੀ ਦਾ ਡਲਹੌਜ਼ੀ ਯੂਨੀਵਰਸਿਟੀ ਨਾਲ਼, ਡਲਹੌਜ਼ੀ ਯੂਨੀਵਰਸਿਟੀ ਦਾ ਇੰਡੀਅਨ ਕੌਂਸਲ ਆੱਫ਼ ਐਗ੍ਰੀਕਲਚਰਲ ਰੀਸਰਚ ਨਾਲ਼, ਯੂਨੀਵਰਸਿਟੀ ਆੱਫ਼ ਗੁਏਲਫ਼ ਦਾ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਨਾਲ਼, ਬ੍ਰੌਕ ਯੂਨੀਵਰਸਿਟੀ ਦਾ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਨਾਲ਼, ਰਾਇਲ ਰੋਡਜ਼ ਯੂਨੀਵਰਸਿਟੀ ਦਾ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਨਾਲ਼, ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਦਾ ਹਾਈਡ੍ਰੋਜਨ ਐਸੋਸੀਏਸ਼ਨ ਆੱਫ਼ ਇੰਡੀਆ ਨਾਲ਼, ਯੂਨੀਵਰਸਿਟੀ ਆੱਫ਼ ਟੋਰੰਟੋ ਦਾ ਇੰਡੀਅਨ ਇੰਸਟੀਚਿਊਟ ਆੱਫ਼ ਸਾਇੰਸ ਨਾਲ਼, ਯੂਨੀਵਰਸਿਟੀ ਆੱਫ਼ ਟੋਰੰਟੋ ਦਾ ਜੀਓ ਇੰਸਟੀਚਿਊਟ ਨਾਲ਼ ਸਮਝੌਤਾ ਹੋਇਆ ਹੈ। ਇਹ ਸਾਰੇ ਸਮਝੌਤੇ ਸਿੱਖਿਆ, ਖੋਜ, ਵਿਕਾਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜਿਹੇ ਖੇਤਰਾਂ ਲਈ ਕੀਤੇ ਗਏ ਹਨ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button