ਭਾਰਤੀ ਏਅਰਲਾਈਨਜ਼ ਵੱਲੋਂ ਮੱਧ ਪੂਰਬ ਲਈ 58 ਉਡਾਣਾਂ ਚਲਾਉਣ ਦੀ ਯੋਜਨਾ
ਭਾਰਤ ਸਰਕਾਰ ਨੇ ਮੱਧ ਪੂਰਬ ਵਿਚ ਚੱਲ ਰਹੀ ਜੰਗ ਦੌਰਾਨ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿਚ ਬਦਲਾਅ ਕੀਤੇ ਹਨ ਅਤੇ 58 ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਫੈਸਲਾ ਉੱਥੇ ਫਸੇ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਅਤੇ ਜ਼ਰੂਰੀ ਆਵਾਜਾਈ ਨੂੰ ਬਹਾਲ ਕਰਨ ਲਈ ਲਿਆ ਗਿਆ ਹੈ। ਇਨ੍ਹਾਂ 58 ਉਡਾਣਾਂ ਵਿਚੋਂ 30 ਉਡਾਣਾਂ ਇੰਡੀਗੋ ਦੀਆਂ ਅਤੇ 23 ਉਡਾਣਾਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਹੋਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜੰਗ ਕਾਰਨ ਕਈ ਦੇਸ਼ਾਂ ਦੇ ਹਵਾਈ ਰਸਤੇ ਬੰਦ ਹੋਣ ਕਾਰਨ ਹੁਣ ਤੱਕ ਭਾਰਤੀ ਏਅਰਲਾਈਨਜ਼ ਦੀਆਂ 1,221 ਅਤੇ ਵਿਦੇਸ਼ੀ ਕੰਪਨੀਆਂ ਦੀਆਂ 388 ਉਡਾਣਾਂ ਰੱਦ ਹੋ ਚੁੱਕੀਆਂ ਹਨ। ਹਾਲਾਤ ਨੂੰ ਦੇਖਦੇ ਹੋਏ ਹੁਣ ਉਡਾਣਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ, ਤਾਂ ਕਿ ਖ਼ਤਰਨਾਕ ਇਲਾਕਿਆਂ ਤੋਂ ਬਚਿਆ ਜਾ ਸਕੇ। ਸਰਕਾਰ ਭਾਰਤੀ ਦੂਤਾਵਾਸਾਂ ਅਤੇ ਵਿਦੇਸ਼ੀ ਹਵਾਬਾਜ਼ੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ, ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਏਅਰ ਇੰਡੀਆ ਵੱਲੋਂ ਜੇਦਾਹ ਅਤੇ ਦੁਬਈ ਲਈ 2 ਵਿਸ਼ੇਸ਼ ਰਾਹਤ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਏਅਰਲਾਈਨ 4 ਮਾਰਚ ਨੂੰ ਮੁੰਬਈ ਤੋਂ ਦੁਬਈ ਲਈ ਇੱਕ ਹੋਰ ਵਿਸ਼ੇਸ਼ ਉਡਾਣ ਵੀ ਚਲਾਏਗੀ। ਏਅਰ ਇੰਡੀਆ ਨੇ ਕਿਹਾ ਕਿ ਉਹ ਇਨ੍ਹਾਂ ਸੇਵਾਵਾਂ ਲਈ ਵੱਡੇ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਯਾਤਰੀਆਂ ਦੀ ਵਾਪਸੀ ਨੂੰ ਸੁਖਾਲਾ ਬਣਾਇਆ ਜਾ ਸਕੇ। ਫਿਲਹਾਲ ਇਹ ਉਡਾਣਾਂ ਓਮਾਨ, ਸਊਦੀ ਅਰਬ ਅਤੇ ਮਿਸਰ ਦੇ ਹਵਾਈ ਮਾਰਗਾਂ ਰਾਹੀਂ ਲੰਬੇ ਰਸਤੇ ਤੈਅ ਕਰ ਰਹੀਆਂ ਹਨ।
ਇੰਡੀਗੋ ਨੇ ਵੀ ਜੇਦਾਹ ਲਈ 4 ਵਾਪਸੀ ਉਡਾਣਾਂ ਚਲਾਈਆਂ ਅਤੇ ਮੱਧ ਪੂਰਬ ਸੰਘਰਸ਼ ਕਾਰਨ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਦੇਰ ਬਾਅਦ ਮਸਕਟ ਲਈ ਇੱਕ ਹੋਰ ਉਡਾਣ ਚਲਾਉਣ ਦੀ ਯੋਜਨਾ ਬਣਾਈ ਹੈ।
ਏਅਰਲਾਈਨ ਨੇ ਇੱਕ ਬਿਆਨ ਵਿਚ ਕਿਹਾ ਕਿ ਸਥਾਨਕ ਸਥਿਤੀ ਅਤੇ ਲੋੜੀਂਦੀਆਂ ਮਨਜ਼ੂਰੀਆਂ ਦੇ ਆਧਾਰ ‘ਤੇ ਚਾਰ ਮਾਰਚ ਨੂੰ ਯੂ.ਏ.ਈ. ਦੇ ਸ਼ਹਿਰਾਂ ਲਈ ਵੀ ਵਾਪਸੀ ਉਡਾਣਾਂ ਚਲਾਉਣ ਦੀ ਕੋਸ਼ਿਸ਼ ਜਾਰੀ ਹੈ।
ਮੌਜੂਦਾ ਸਥਿਤੀ ਕਾਰਨ ਮੱਧ ਪੂਰਬ ਅਤੇ ਯੂਰਪ ਲਈ ਉਡਾਣਾਂ ਮੁਅੱਤਲ ਕਰਨ ਤੋਂ ਬਾਅਦ, ਇੰਡੀਗੋ ਨੇ ਕਿਹਾ ਕਿ ਉਹ ਮਸਕਟ (ਓਮਾਨ), ਜੇਦਾਹ, ਮਦੀਨਾ (ਸਾਊਦੀ ਅਰਬ) ਅਤੇ ਐਥਨਜ਼ (ਗ੍ਰੀਸ) ਲਈ ਕੁਝ ਚੋਣਵੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




