Sports
ਭਾਰਤਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੌਹਰ ਕੱਪ ਉਤੇ ਕੀਤਾ ਕਬਜ਼ਾ

ਦੋ ਵਾਰ ਦੀ ਚੈਂਪੀਅਨ ਭਾਰਤ ਦੀ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਪੈਨਲਟੀ ਸ਼ੂਟਆਊਟ ਚ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੌਹਰ ਕੱਪ ਉਤੇ ਕਬਜ਼ਾ ਕਰ ਲਿਆ।
ਦੋਵੇਂ ਟੀਮਾਂ ਨਿਯਮਿਤ ਸਮੇਂ ਵਿਚ 1-1 ਦੀ ਬਰਾਬਰੀ ਉਤੇ ਸਨ। ਇਸ ਤੋਂ ਬਾਦ ਸ਼ੂਟਆਊਟ ਹੋਇਆ ਜਿਸ ਵਿਚ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਪਹੁੰਚ ਗਈਆਂ। ਇਸ ਤੋਂ ਬਾਅਦ ਮੈਚ ‘ਸਡਨ ਡੈੱਥ’ ਉਤੇ ਪਹੁੰਚ ਗਿਆ। ਉੱਤਮ ਸਿੰਘ ਨੇ ਸ਼ੂਟਆਊਟ ਵਿਚ ਦੋ ਗੋਲ ਦਾਗੇ ਜਿਸ ਵਿਚ ‘ਸਡਨ ਡੈੱਥ’ ਵਿਚ ਕੀਤਾ ਗਿਆ ਗੋਲ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਸੁਦੀਪ ਨੇ 13ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਪਰ ਜੈਕ ਹੋਲਾਡ ਨੇ 28ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




