Breaking NewsD5 specialEntertainmentNews

ਭਾਣਜੀ ਦੇ ਨਾਲ ਡਾਂਸ ਕਰਦੇ ਦੇਖੇ ਸਲਮਾਨ ਖਾਨ, ਭੈਣ ਅਰਪਿਤਾ ਨੇ ਸ਼ੇਅਰ ਕੀਤੀ ਵੀਡੀਓ

ਮੁੰਬਈ : ਸਲਮਾਨ ਖਾਨ ਆਪਣੇ ਪਰਿਵਾਰ ਨਾਲ ਕਿੰਨਾ ਪਿਆਰ ਕਰਦੇ ਹਨ, ਇਹ ਤਾਂ ਸਾਰੀਆਂ ਨੂੰ ਪਤਾ ਹੀ ਹੈ ਪਰ ਉਹ ਆਪਣੇ ਭਾਣਜੇ – ਭਾਣਜੀਆਂ ਨਾਲ ਜ਼ਿਆਦਾ ਹੀ ਜੁੜੇ ਹੋਏ ਹਨ। ਅਰਪਿਤਾ ਖਾਨ ਸ਼ਰਮਾ ਨੇ ਸਲਮਾਨ ਅਤੇ ਆਪਣੀ ਧੀ ਦੀ ਇੱਕ ਅਜਿਹੀ ਹੀ ਪਿਆਰੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਸਲਮਾਨ ਇਸ ਵੀਡੀਓ ‘ਚ ਆਪਣੀ ਭਾਣਜੀ ਦੇ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਕੋਰੋਨਾ ਕਰਕੇ ਫਿਲਮ ਇੰਡਸਟਰੀ ਦਾ ਕੰਮ ਵੀ ਟਲ ਗਿਆ ਸੀ ਅਤੇ ਹੁਣ ਸਲਮਾਨ ਵੀ ਆਪਣੀ ਫਿਲਸ ਦੀ ਸ਼ੂਟਿੰਗ ਨੂੰ ਪੂਰਾ ਕਰਨ ‘ਚ ਜੁੱਟ ਗਏ ਹਨ। ਇਸ ਵੀਡੀਓ ‘ਚ ਸਲਮਾਨ ਆਪਣੇ ਫਿਲਮੀ ਲੁਕ ‘ਚ ਹੀ ਨਜ਼ਰ ਆ ਰਹੇ ਹਨ।

BREAKING-ਕਿਸਾਨਾਂ ਦੇ ਪ੍ਰਧਾਨ ਨੂੰ ਮਾਰਨ ਦੀ ਸਾਜਿਸ਼ ਕਰਨ ਵਾਲਾ ਬੰਦਾ ਆਇਆ ਮੀਡੀਆ ਸਾਹਮਣੇ!

ਅਰਪਿਤਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੇਇੰਤਹਾ ਪਿਆਰ। ਵੀਡੀਓ ‘ਚ ਸਲਮਾਨ ਭਾਣਜੀ ਆਇਤ ਨੂੰ ਗੋਦ ‘ਚ ਚੁੱਕ ਕੇ ਉਸ ਦੇ ਨਾਲ ਡਾਂਸ ਕਰ ਰਹੇ ਹਨ। ਬੈਕਗਰਾਉਂਡ ‘ਚ ਫਿਲਮ ਬਜਰੰਗੀ ਭਾਈਜਾਨ ਦਾ ਗਾਣਾ ‘ਤੂੰ ਜੋ ਮਿਲਾ’ ਚੱਲ ਰਿਹਾ ਹੈ। ਉਥੇ ਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਜਿੱਥੇ ਖੜੇ ਹਨ ਉਹ ਪਹਾੜੀ ਇਲਾਕਾ ਲੱਗ ਰਿਹਾ ਹੈ ਜਿਸ ਦਾ ਦ੍ਰਿਸ਼ ਬਹੁਤ ਹੀ ਸੁੰਦਰ ਹੈ। ਇਸ ‘ਚ ਸਲਮਾਨ ਖਾਨ ਪਹਾੜੀ ਕੱਪੜੇ ਪਾਏ ਦਿਖਾਈ ਦੇ ਰਹੇ ਹੈ ਜਿਸ ਦੇ ਨਾਲ ਪਤਾ ਲੱਗਦਾ ਹੈ ਕਿ ਉਹ ਫਿਲਮ ਦੀ ਸ਼ੂਟਿੰਗ ਕਰ ਰਹੇ ਹੈ।

 

View this post on Instagram

 

A post shared by Salman Khan (@beingsalmankhan)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button