Breaking NewsD5 specialNewsPunjab

ਭਾਈ ਨਿਰਮਲ ਸਿੰਘ ਨੂੰ ਮਿਲੇ ਆਹ 3 ਪਿੰਡਾਂ ਦੇ ਬੰਦੇ ਘਰ ‘ਚ ਬੰਦ ਕੀਤੇ

ਅੰਮ੍ਰਿਤਸਰ : ਵੱਡੀ ਖ਼ਬਰ ਮਰਹੂਮ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਨਾਲ ਜੁੜੀ ਹੈ। ਭਾਈ ਨਿਰਮਲ ਸਿੰਘ ਦੇ ਸੰਪਰਕ `ਚ ਆਉਣ ਵਾਲੇ 38 ਲੋਕਾਂ ਨੂੰ ਹੋਮ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਹ 38 ਲੋਕ ਸਿਰਫ਼ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਨਾਲ ਸਬੰਧਤ ਹਨ। ਜਿੰਨਾਂ `ਚ ਪਿੰਡ ਸ਼ੇਰਪੁਰ ਸੋਧਾ, ਫਰੀਦ ਸਰਾਏ ਅਤੇ ਮਹੀਜੀਤਪੁਰ ਦੇ ਪਰਿਵਾਰ ਸ਼ਾਮਲ ਹਨ।

ਭਾਈ ਨਿਰਮਲ ਸਿੰਘ ਨੂੰ ਮਿਲੇ ਆਹ 3 ਪਿੰਡਾਂ ਦੇ ਬੰਦੇ ਘਰ ‘ਚ ਬੰਦ ਕੀਤੇ | Bhai Nirmal Singh Khalsa

ਇਹਨਾਂ `ਚੋਂ ਕਿਸੇ ਪਰਿਵਾਰ ਦੇ 14 ਜੀਅ ਹਨ ਕਈਆਂ ਦੇ 4-4 ਅਤੇ ਕਈਆਂ ਦੇ 5 ਅਤੇ 6 ਮੈਂਬਰ ਹਨ। ਜਿੰਨਾਂ ਨੂੰ ਪ੍ਰਸ਼ਾਸਨ ਨੇ ਏਕਾਂਤਵਾਸ ਕੀਤਾ ਹੈ। ਦਰਅਸਲ ਬੀਤੇ ਦਿਨ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਰਿਪੋਰਟ ਪੋਜ਼ਟਿਵ ਆਉਣ ਤੋਂ ਬਾਅਦ ਮੌਤ ਹੋ ਗਈ ਸੀ ਅਤੇ ਦੇਰ ਰਾਤ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।ਖੈ ਰ ਹੁਣ ਇਹਨਾਂ ਦੇ ਪਿੰਡ ਦੇ ਲੋਕਾਂ `ਤੇ ਸਿਹਤ ਵਿਭਾਗ ਨਜ਼ਰ ਰੱਖ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button