Breaking NewsPunjabTop News

ਭਾਈ ਅੰਮ੍ਰਿਤਪਾਲ ਦਾ Kangna Ranaut ਨੂੰ ਜਵਾਬ, ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਦੂ ਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਨਾ ਰਣੌਤ ਕਰ ਸਕਦੀ ਹੈ

ਅੱਜ ਸਵੇਰੇ ਬਾਲੀਵੂੱਡ ਅਦਾਕਾਰਾ ਕੰਗਨਾ ਰਣੋਤ ਵੱਲੋਂ ਖਾਲਸਾ ਵਹਿਰ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨੇ ਸਾਧੇ ਗਏ ਸੀ। ਕੰਗਨਾਂ ਵੱਲੋਂ ਟਵੀਟ ਕਰ ਕਿਹਾ ਗਿਆ ਸੀ ਕਿ ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ। ਜੇ ਮੈਨੂੰ ਖਾਲਿਸਤਾਨੀਆਂ ਵੱਲੋਂ ਕੁੱਟਿਆ/ਮਾਰਿਆ ਜਾਂ ਗੋਲੀ ਨਾ ਮਾਰੀ ਗਈ ਤਾਂ ਮੈਂ ਤਿਆਰ ਹਾਂ”

ਕੰਗਨਾ ਅੱਗੇ ਲਿਖਦੀ ਹੈ ਕਿ ‘ਪੰਜਾਬ ‘ਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮੇਰੀ ਕਾਰ ‘ਤੇ ਪੰਜਾਬ ‘ਚ ਹਮਲਾ ਹੋਇਆ, ਪਰ ਜੋ ਮੈਂ ਕਿਹਾ ਉਹ ਹੋਇਆ, ਪਰ ਹੁਣ ਸਮਾਂ ਆ ਗਿਆ ਹੈ ਜਦੋਂ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਅਤੇ ਇਰਾਦੇ ਸਾਫ਼ ਕਰਨ।

ਹੁਣ ਇਸ ਤੇ ਅੰਮ੍ਰਿਤਪਾਲ ਨੇ ਜਵਾਬ ਦਿੰਦਿਆ ਕਿਹਾ ਕਿ “ਸਿੱਖਾ ਦੀ ਚੱਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ ‘ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ, ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਲੋਂ ਕਰਦੇ ਹਾਂ….ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਦੂ ਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਨਾ ਰਣੌਤ ਕਰ ਸਕਦੀ ਹੈ। ਅੱਸਲ ‘ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ ਗਾਂਧੀ-ਪਟੇਲ ਦੇ ਵਾਰਿਸਾਂ ਵੱਲੋਂ ਮੁਖਤਾਬ ਹੋਣਾ ਬਣਦਾ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button