
ਪਿੰਡ ਭਦੌੜ ਤੋਂ ਚਾਰ ਸਾਲ ਪਹਿਲਾਂ ਇੱਕ ਨੌਜਵਾਨ ਬੇਅੰਤ ਸਿੰਘ ਮਨੀਲਾ ਗਿਆ ਸੀ ਤੇ ਜੋ ਫਾਇਨਾਂਸ ਦਾ ਕੰਮ ਕਰਦਾ ਸੀ। ਹਫ਼ਤਾ ਪਹਿਲਾਂ ਪਰਿਵਾਰ ਨਾਲ ਮੁੜ ਰਾਬਤਾ ਨਹੀਂ ਹੋਇਆ ਤਾਂ ਪਰਿਵਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਪਰਿਵਾਰ ਨੇ ਮਨੀਲਾ ਵਿੱਚ ਉਸ ਨਾਲ ਰਹਿੰਦੇ ਮੁੰਡਿਆਂ ਨੂੰ ਭਾਲ ਕਰਨ ਲਈ ਕਿਹਾ।
ਭਾਲ ਕਰਨ ਉਤੇ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਦੀ ਮਦਦ ਨਾਲ ਕਮਰੇ ਦੀ ਤਲਾਸ਼ੀ ਲਈ ਗਈ, ਉਥੋਂ ਵੀ ਕੁੱਝ ਨਾ ਪਤਾ ਲੱਗ ਸਕਿਆ ਤੇ ਹਫ਼ਤੇ ਬਆਦ ਬੇਅੰਤ ਸਿੰਘ ਪਾਗਲਾਂ ਦੀ ਤਰ੍ਹਾਂ ਸੜਕ ਉਤੇ ਘੁੰਮ ਰਿਹਾ ਸੀ ਤੇ ਇੱਕ ਪੰਜਾਬੀ ਨੇ ਪਛਾਣ ਲਿਆ ਤੇ ਆਪਣੇ ਦੋਸਤ ਸੁਦਾਗਰ ਸਿੰਘ ਕੋਲ ਲਿਆਂਦਾ ਜਿਨ੍ਹਾਂ ਦਾ ਅਠਵਾਲ ਕਾਰ ਸੈਂਟਰ ਕਾਰਪੋਰੇਸ਼ਨ ਹੈ। ਇਥੇ ਨੌਜਵਾਨ ਨੂੰ ਖਾਣ ਪੀਣ ਲਈ ਦਿੱਤਾ ਗਿਆ ਤੇ ਪਰਿਵਾਰ ਨਾਲ ਗੱਲ ਕਰਵਾਈ।ਪਰਿਵਾਰ ਅਤੇ ਨੌਜਵਾਨ ਦੀ ਵੀਡੀਓ ਕਾਲ ਸਮੇਂ ਰੋ ਰੋ ਹਾਲਤ ਬਹੁਤ ਨਾਜ਼ੁਕ ਸੀ। ਨੌਜਵਾਨ ਨੇ ਦੱਸਿਆ ਕਿ ਗੁਰਦੁਆਰੇ ਮੱਥਾ ਟੇਕਣ ਗਿਆ ਤੇ ਜਦ ਮੱਥਾ ਟੇਕਣ ਲਈ ਖੜ੍ਹਾ ਸੀ ਤਾਂ ਇੱਕ ਪੰਜਾਬੀ ਨੌਜਵਾਨ ਉਸ ਕੋਲ ਆਇਆ ਤੇ ਕਿਹਾ ਉਸ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਉਸ ਨੂੰ ਆਪਣੇ ਮੋਟਰਸਾਈਕਲ ਉਤੇ ਛੱਡ ਦੇਵੇ। ਬੇਅੰਤ ਸਿੰਘ ਨੇ ਉਸ ਨੂੰ ਲਿਫ਼ਟ ਦਿੱਤੀ ਤੇ ਉਸ ਦੀ ਦੱਸੀ ਜਗ੍ਹਾ ਉਤੇ ਗਿਆ ਤਾਂ ਅੱਗੇ ਤਿੰਨ ਚਾਰ ਜਣੇ ਹੋਰ ਖੜ੍ਹੇ ਸਨ। ਜਿਨ੍ਹਾਂ ਨੇ ਗੰਨ ਪੁਆਇੰਟ ਉਤੇ ਬੇਅੰਤ ਸਿੰਘ ਨੂੰ ਅਗਵਾ ਕਰ ਲਿਆ ਤੇ ਅੱਖਾਂ ਬੰਨ੍ਹ ਕਿਸੇ ਪਹਾੜੀ ਉਤੇ ਲਿਜਾ ਹੱਥ ਪੈਰ ਰੱਸੀਆਂ ਨਾਲ ਬੰਨ੍ਹ ਬੰਧਕ ਬਣਾ ਪੰਜ ਛੇ ਦਿਨ ਭੁੱਖਾ ਪਿਆਸਾ ਰੱਖਿਆ।
ਇਸ ਨੌਜਵਾਨ ਦੀ ਭਾਲ ਦੀਆਂ ਵੀਡੀਓ ਤੇ ਪੋਸਟਰ ਜਦ ਸ਼ਹਿਰਾਂ ਵਿੱਚ ਲੱਗੇ ਤਾਂ ਹਫ਼ਤੇ ਬਾਅਦ ਇਸ ਨੂੰ ਅਗਵਾਕਾਰ ਪਹਾੜੀ ਉਤੇ ਛੱਡ ਫ਼ਰਾਰ ਹੋ ਗਏ। ਜਿਥੋਂ ਇਹ ਰਸਤਾ ਭਾਲਦਾ ਘੁੰਮਦਾ-ਘੁੰਮਦਾ ਸ਼ਹਿਰ ਪਹੁੰਚ ਗਿਆ ਤੇ ਲੋਕਾਂ ਦੀ ਪਹਿਚਾਣ ਵਿੱਚ ਆਉਣ ਕਾਰਨ ਸੁਦਾਗਰ ਸਿੰਘ ਦੇ ਕਾਰ ਸ਼ੋਅਰੂਮ ਉਤੇ ਲਿਆਂਦਾ ਤੇ ਜਿਥੇ ਇਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਤੇ ਸ਼ੋਅਰੂਮ ਮਾਲਕ ਵੱਲੋਂ ਹੀ ਆਪਣੇ ਖਰਚੇ ਉਤੇ ਇਸ ਨੂੰ ਛੇਤੀ ਕਾਗਜ਼ ਪੱਤਰ ਕਾਰਵਾਈ ਪੂਰੀ ਕਰ ਪੰਜਾਬ ਭੇਜਿਆ ਜਾ ਰਿਹਾ ਹੈ।
ਖ਼ਦਸ਼ਾ ਹੈ ਕਿ ਅਗਵਾਕਾਰਾਂ ਨੇ ਫਿਰੌਤੀ ਦੀ ਮਨਸ਼ਾ ਨਾਲ ਅਗਵਾ ਕੀਤਾ ਹੈ। ਮਾਪਿਆਂ ਨਾਲ ਗੱਲਬਾਤ ਕਰਨ ਉਤੇ ਉਨ੍ਹਾਂ ਨੇ ਮਨੀਲਾ ਵਿੱਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਤੇ ਮੰਗ ਕੀਤੀ ਛੇਤੀ ਉਨ੍ਹਾਂ ਦੇ ਪੁੱਤ ਨੂੰ ਪੰਜਾਬ ਭੇਜ ਦਿੱਤਾ ਜਾਵੇ। ਬੇਅੰਤ ਸਿੰਘ ਕਾਫ਼ੀ ਸਹਿਮਿਆ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.