Breaking NewsD5 specialNewsPoliticsPunjab

ਭਗਵੰਤ ਮਾਨ ਨੇ ਖਹਿਰਾ ਦੀ ਲਾਤੀ ਸੀਪ, ਲਾਈਵ ਹੋਣ ਤੋਂ ਪਹਿਲਾਂ ਹੁਣ ਖਹਿਰਾ ਕਈ ਵਾਰ ਸੋਚੂ (ਵੀਡੀਓ)

ਨਾਭਾ : ਸੁਖਪਾਲ ਖਹਿਰਾ ਨੂੰ ਫੇਸਬੁੱਕ ‘ਤੇ ਲਾਈਵ ਹੋਣ ਦੇ ਲਈ ਨਹੀਂ ਚੁਣਿਆ ਭੁਲੱਥ ਦੇ ਲੋਕਾਂ ਨੇ ਲਾਇਵ ਹੋ ਕੇ ਤਾਂ ਖਹਿਰਾ ਵੱਡੇ-ਵੱਡੇ ਮੁੱਦਿਆਂ ਦੀ ਗੱਲ ਕਰਦੇ ਹਨ। ਇਹ ਕਹਿਣਾ ਹੈ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ, ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵਿਧਾਨ ਸਭਾ ਸਪੀਕਰ ਵਲੋਂ ਭੇਜਿਆ ਨੋਟਿਸ ਨਾ ਫੜ੍ਹਨ ‘ਤੇ ਵੀ ਖਹਿਰਾ ਨੂੰ ਕਰੜੇ ਹੱਥੀਂ ਲਿਆ ਹੈ। ਭਗਵੰਤ ਮਾਨ ਇਸ ਮੌਕੇ ਨਾਭਾ ਪਹੁੰਚੇ ਹੋਏ ਸੀ।ਇਸ ਦੇ ਲਈ ਭਗਵੰਤ ਮਾਨ ਨੇ ਗੋਲੀ ਕਾਂਡ ਮਾਮਲਿਆਂ ‘ਚ ਕਰ ਰਹੀ ਐੱਸ.ਆਈ.ਟੀ ਬਾਰੇ ਬੋਲਦਿਆ ਕਿਹਾ ਕਿ ਜਿਹੜੇ-ਜਿਹੜੇ ਅਫ਼ਸਰ ਉਸ ਵਿੱਚ ਸ਼ਾਮਲ ਹਨ।

Read Also ਭਗਵੰਤ ਮਾਨ ਬਣਿਆ ‘ਲਾਈਨਮੈਨ’ (ਵੀਡੀਓ)

ਉਨ੍ਹਾਂ ਸਾਰਿਆਂ ਨੂੰ ਜੇਲ੍ਹਾਂ ਵਿੱਚ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਜੇਲ੍ਹ ‘ਚ ਕੱਪੜੇ ਲਿਜਾਣ ਦੀ ਲੋੜ ਨਹੀਂ, ਕਿਉਂਕਿ ਜੇਲ੍ਹ ਵਿੱਚ ਹੀ ਕੱਪੜੇ ਮਿਲਦੇ ਹਨ। ਅੱਗੇ ਉਨ੍ਹਾਂ ਨੇ ਸਰਜੀਕਲ ਸਟਰਾਈਕ ‘ਤੇ ਬੋਲਦਿਆ ਕਿਹਾ ਕਿ ਇਸ ਮੌਕੇ ‘ਤੇ ਅਸੀ ਸਰਕਾਰ ਦੇ ਨਾਲ ਹਾਂ, ਅਜਿਹੇ ਸੰਕਟ ਦੇ ਸਮੇਂ ‘ਤੇ ਸਿਆਸੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਪਾਕਿਸਤਾਨ ਨੂੰ ਕਈ ਗੁਣਾ ਵੱਧ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੋਸਤੀ ਦੀ ਗੱਲ ਕਰਦਾ ਹੈ, ਤੇ ਅੰਦਰੋਂ ਛੂਰੀਆਂ ਚਲਾਉਂਦਾ ਹੈ, ਹੁਣ ਪਾਕਿਸਤਾਨ ਦੀ ਇਹ ਚਾਲ ਨਹੀਂ ਚੱਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button