NewsBreaking NewsD5 specialIndiaPoliticsPunjab

ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨੂੰ ਵਿਰੋਧੀ ਧਿਰਾਂ ਨੇ ਸਿਰੇ ਤੋਂ ਖਾਰਜ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਮਾਨ ਅਨੁਸਾਰ ਵਿੱਤ ਮੰਤਰੀ ਨੇ ਉਰਦੂ ਦੇ ਸ਼ੇਅਰ ਸੁਣਾ ਕੇ ਲੋਕਾਂ ਦੀ ਅੱਖਾਂ ‘ਚ ਘੱਟਾ ਪਾਉਣ ਵਾਲਾ ਕੰਮ ਕੀਤਾ ਹੈ। ਤਿੰਨ ਸਾਲ ਤੋਂ ਕਾਂਗਰਸ ਸਰਕਾਰ ਖਜ਼ਾਨਾ ਖਾਲੀ ਦੇ ਰਾਗ ਗਾ ਰਹੀ ਹੈ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ (Video)

ਫਿਰ ਉਸਦੇ ਕੋਲ ਜਨਤਾ ਨੂੰ ਦੇਣ ਲਈ ਕੀ ਹੋਵੇਗਾ। ਉੱਥੇ ਹੀ DGP ਦੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ‘ਤੇ ਕਿਹਾ ਕਿ ਲੋਕ ਤਾਂ ਸ਼ਰਧਾ ਲੈ ਕੇ ਗੁਰੂਧਾਮਾਂ ਤੇ ਜਾਂਦੇ ਹਨ ਫਿਰ ਛੇ ਘੰਟੇ ‘ਚ ਕਿਵੇਂ ਅੱਤਵਾਦੀ ਬਣ ਕੇ ਆਉਣਗੇ ਅਤੇ ਜੋ DGP ਕੈਪਟਨ ਸਾਹਿਬ ਦੀ ਖਾਸ ਮਹਿਮਾਨ ਅਰੂਸਾ ਆਲਮ ਦੇ ਨਾਲ ਬੈਠ ਕੇ ਫ਼ੋਟੋਆਂ ਕਰਵਾਉਂਦੇ ਹਨ ਉਨ੍ਹਾਂ ਦੇ ਬਾਰੇ ‘ਚ ਕਿਉਂ ਨਹੀ ਬੋਲਦੇ।

ਢੀਂਡਸਾ ਦੀ ਬਗ਼ਾਵਤ ਦਾ ਪੈ ਗਿਆ ਮੁੱਲ, ਹੁਣ ਮਿਲਣ ਜਾ ਰਿਹੈ ਵੱਡਾ ਅਹੁਦਾ, ਸੁਖਬੀਰ ਦੀ ਖ਼ਿਸਕੀ ਕੁਰਸੀ (Video)!

ਨਾਲ ਹੀ ਕਰਤਾਰਪੁਰ ਦਰਸ਼ਨ ਕਰਕੇ ਪਰਤ ਰਹੇ ਸਿੱਖ ਸੰਗਤ ਦੀ ਇੰਟੈਲੀਜੈਂਸ ਦੁਆਰਾ ਇਨਕੁਆਰੀ ਕਰਨ ਨੂੰ ਗਲਤ ਦੱਸਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੈਪਟਨ ਦੇ ਬਜਟ ਨੂੰ ਖੋਖਲਾ ਬਜਟ ਕਰਾਰ ਦਿੱਤਾ ਹੈ। ਦੱਸ ਦਈਏ ਕਿ ਬਜਟ ਦੇ ਮੁੱਦੇ ਤੇ ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button