IndiaTop News

ਬੱਸ ਡਰਾਇਵਰ ਨੂੰ ਪਿਆ ਦਿਲ ਦਾ ਦੌਰਾ, ਫਾਰਚੂਨਰ ਕਾਰ ਨਾਲ ਟੱਕਰ, 9 ਦੀ ਮੌਤ, 32 ਜ਼ਖਮੀ

ਗੁਜਰਾਤ ਦੇ ਨਵਸਾਰੀ ਵਿੱਚ ਸ਼ਨੀਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬੱਸ ਅਤੇ ਫਾਰਚੂਨਰ ਕਾਰ ਵਿਚਾਲੇ ਹੋਈ ਟੱਕਰ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕ ਕਾਰ ‘ਚ ਸਵਾਰ ਸਨ।ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਹਾਦਸਾ। ਬੱਸ ‘ਚ ਸਵਾਰ 32 ਲੋਕ ਜ਼ਖਮੀ ਹੋ ਗਏ।ਚੱਲਦੇ ਸਮੇਂ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਤੇਜ਼ ਰਫਤਾਰ ਫਾਰਚੂਨਰ ਕਾਰ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਟੱਕਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ‘ਚ ਸਵਾਰ ਸਾਰੇ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।ਕਾਰ ਵਿੱਚ ਨੌਂ ਲੋਕ ਸਵਾਰ ਸਨ।ਵਧੀਕ ਜ਼ਿਲ੍ਹਾ ਕਲੈਕਟਰ ਕੇਤਨ ਜੋਸ਼ੀ ਨੇ ਦੱਸਿਆ ਕਿ 32 ਜ਼ਖਮੀਆਂ ਵਿੱਚੋਂ 17 ਨੂੰ ਵਲਸਾਡ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। . 14 ਜ਼ਖ਼ਮੀਆਂ ਦਾ ਨਵਸਾਰੀ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹੋਰ ਜ਼ਖਮੀਆਂ ਨੂੰ ਇਲਾਜ ਲਈ ਸੂਰਤ ਲਿਜਾਇਆ ਗਿਆ ਹੈ। ਕਾਰ ਵਿੱਚ 9 ਲੋਕ ਸਵਾਰ ਸਨ। ਇਹ ਸਾਰੇ ਅੰਕਲੇਸ਼ਵਰ ਸਥਿਤ ਇਕ ਕੰਪਨੀ ਦੇ ਦਫਤਰ ਦੇ ਕਰਮਚਾਰੀ ਸਨ। ਬੱਸ ਅਹਿਮਦਾਬਾਦ ਤੋਂ ਲੋਕਾਂ ਨੂੰ ਲੈ ਕੇ ਵਲਸਾਡ ਜਾ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button