Breaking NewsD5 specialIndiaNewsTop News

ਬੱਚੀ ਦੀ ਛਾਤੀ ‘ਚ ਚਾਰ ਸਾਲ ਤੋਂ ਫਸਿਆ ਸੀ ਸਿੱਕਾ, ਫਿਰ ਜੋ ਹੋਇਆ…

ਨਵੀਂ ਦਿੱਲੀ : ਬਿਹਾਰ ਦੇ ਬੇਤੀਆ ‘ਚ ਸਾਲ ਪਹਿਲਾ ਇਕ ਬੱਚੀ ਨੇ ਖੇਡ – ਖੇਡ ‘ਚ ਸਿੱਕਾ ਨਿਗਲ ਲਿਆ। ਡਾਕਟਰਾਂ ਨੇ ਇਕ ਬੱਚੀ ਦਾ ਆਪਰੇਸ਼ਨ ਕਰ ਕੇ ਉਸ ਦੀ ਜਾਨ ਬਚਾ ਲਈ ਹੈ। ਦਰਅਸਲ 4 ਸਾਲ ਪਹਿਲਾਂ ਬੱਚੀ ਨੇ ਸਿੱਕਾ ਨਿਗਲ ਲਿਆ ਸੀ। ਪਹਿਲਾਂ ਤਾਂ ਉਸ ਨੂੰ ਕੋਈ ਖ਼ਬਰ ਨਹੀਂ ਹੋਈ ਪਰ ਉਸ ਦੀ ਛਾਤੀ ‘ਚ ਦਰਦ ਸ਼ੁਰੂ ਹੋਇਆ ਅਤੇ ਉਸ ਦੀ ਸਿਹਤ ਵਿਗੜਨ ‘ਤੇ ਪਤਾ ਲੱਗਾ ਕਿ ਸਿੱਕਾ ਛਾਤੀ ‘ਚ ਹੀ ਅਟਕਿਆ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਅਤੇ ਬੱਚੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ।

ਹੁਣ ਕਿਸਾਨਾਂ ਨਾਲ ਪੁਲਿਸ ਦੇ ਟਾਕਰੇ, ਹੋਏ ਆਹਮੋ-ਸਾਹਮਣੇ, ਬਿਜਲੀ ਦੇ ਕੱਟਾਂ ਨੇ ਪਵਾਏ ਪਟਾਕੇ | D5 Channel Punjabi

ਦਰਅਸਲ ਨਰਕਟੀਆਗੰਜ ਦੇ ਨੋਨੀਆ ਟੋਲੀ ਪਿੰਡ ‘ਚ ਰਹਿਣ ਵਾਲੀ 8 ਸਾਲ ਦੀ ਬੱਚੀ ਸੁਸ਼ਮਾ ਨੇ ਖੇਡ – ਖੇਡ ‘ਚ ਗਲਤੀ ਨਾਲ ਸਿੱਕਾ ਨਿਗਲ ਲਿਆ ਸੀ, ਜੋ ਉਸ ਦੀ ਛਾਤੀ ‘ਚ ਜਾ ਕੇ ਫਸ ਗਿਆ ਸੀ। ਹਾਲਾਂਕਿ ਉਸ ਨੂੰ ਕੁਝ ਨਹੀਂ ਹੋਇਆ। ਪਰਿਵਾਰ ਨੂੰ ਲੱਗਾ ਕਿ ਸਿੱਕਾ ਕਿਸੇ ਤਰ੍ਹਾਂ ਬਾਹਰ ਆ ਗਿਆ ਹੋਵੇਗਾ।

Shiv Sena ਪ੍ਰਧਾਨ ਨੇ ਪੁਲਿਸ ਸਾਹਮਣੇ ਖੋਲ੍ਹਿਆ ਮੂੰਹ? Majithia ਨੇ ਦਿੱਤੀ ਜੇਲ੍ਹ ਚੋਂ ਧਮਕੀ? D5 Channel Punjabi

ਮਾਸੂਮ ਬੱਚੀ ਦੇ ਬੀਮਾਰ ਹੋਣ ‘ਤੇ ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਬੀਮਾਰੀ ਨੂੰ ਸਮਝਣ ਲਈ ਬੱਚੀ ਦਾ ਐਕਸ – ਰੇਅ ਕਰਵਾਇਆ ਗਿਆ। ਐਕਸ – ਰੇਅ ‘ਚ ਸਾਹਮਣੇ ਆਇਆ ਕਿ ਬੱਚੀ ਦੇ ਛਾਤੀ ‘ਚ ਸਿੱਕਾ ਅਜੇ ਵੀ ਫਸਿਆ ਹੋਇਆ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਪੀੜਤ ਬੱਚੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਰੇਸ਼ਨ ਨੂੰ ਜ਼ਰੂਰੀ ਦੱਸਿਆ। ਆਰਥਿਕ ਤੰਗੀ ਕਾਰਨ ਪਰਿਵਾਰ ਵਾਲੇ ਪਹਿਲਾਂ ਆਪਰੇਸ਼ਨ ਤੋਂ ਥੋੜ੍ਹਾ ਝਿਜਕੇ ਪਰ ਫਿਰ ਉਨ੍ਹਾਂ ਨੇ ਕਰਜ਼ ਲੈ ਕੇ ਧੀ ਦਾ ਆਪਰੇਸ਼ਨ ਕਰਵਾਇਆ। ਡਾਕਟਰਾਂ ਨੇ ਆਪਰੇਸ਼ਨ ਜ਼ਰੀਏ ਮਾਸੂਮ ਦੀ ਛਾਤੀ ’ਚ ਫਸੇ ਸਿੱਕੇ ਨੂੰ ਬਾਹਰ ਕੱਢਿਆ, ਹੁਣ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button