
ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਵਿਖੇ ਬਣੀ ਹਾਈਕੋਰਟ ਨੇ ਇਕ ਹੁਕਮ ਜਾਰੀ ਕਰਦਿਆਂ ਅਨਿਲ ਅੰਬਾਨੀ ਨੂੰ ਝਟਕਾ ਦੇ ਦਿੱਤਾ ਹੈ ।
ਉਦਯੋਗਪਤੀ ਅਨਿਲ ਅੰਬਾਨੀ ਨੂੰ ਝਟਕਾ ਦਿੰਦੇ ਹੋਏ ਬੰਬੇ ਹਾਈ ਕੋਰਟ ਨੇ ਇਕ ਸਿੰਗਲ ਜੱਜ ਬੈਂਚ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸਨੇ ਉਨ੍ਹਾਂ ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਦੇ ਬੈਂਕ ਖਾਤਿਆਂ ਨੂੰ ਧੋਖਾਦੇਹੀ ਫਰਾਡ) ਵਜੋਂ ਸ਼੍ਰੇਣੀਬੱਧ ਕਰਨ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ । ਇਹ ਹੁਕਮ ਚੀਫ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਏ. ਅੰਖਡ ਦੀ ਬੈਂਚ ਨੇ ਬੈਂਕ ਆਫ ਬੜੌਦਾ, ਆਈ. ਡੀ. ਬੀ. ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਆਡੀਟਰ ਬੀ. ਡੀ. ਓ. ਇੰਡੀਆ ਐੱਲ. ਐੱਲ. ਪੀ. ਦੀ ਪਟੀਸ਼ਨ ‘ਤੇ ਪਾਸ ਕੀਤਾ ।
ਬੈਂਚ ਨੇ `ਉਲਟੇ` ਅਤੇ `ਗੈਰ-ਕਾਨੂੰਨੀ` ਅੰਤਰਿਮ ਹੁਕਮ ਨੂੰ ਰੱਦ ਕਰ ਦਿੱਤਾ ਅਤੇ ਅੰਬਾਨੀ ਦੀ ਇਸ ਮੁਹਿੰਮ ‘ਤੇ ਰੋਕ ਲਾਉਣ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ । ਬੈਂਚ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਸੁਣ ਚੁੱਕੇ ਹਾਂ ਕਿ 24 ਦਸੰਬਰ-2025 ਦਾ ਅੰਤਰਿਮ ਫੈਸਲਾ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਿਰਿਆ ‘ਚ ਗੜਬੜੀ ਹੈ, ਇਸ ਲਈ ਅਗਲੇ ਕੁਝ ਹਫਤਿਆਂ ਲਈ ਇਸ ਹੁਕਮ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਗੈਰ-ਕਾਨੂੰਨੀ ਹੁਕਮ ਨੂੰ ਜਾਰੀ ਰੱਖਣ ਅਤੇ ਗੈਰ-ਕਾਨੂੰਨੀ ਕੰਮ ਨੂੰ ਜਾਰੀ ਰੱਖਣ ਦੇ ਬਰਾਬਰ ਹੋਵੇਗੀ । ਇਸ ਲਈ ਅਨਿਲ ਅੰਬਾਨੀ ਵੱਲੋਂ ਇਸ ਫੈਸਲੇ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਨੂੰ ਰੱਦ ਕੀਤਾ ਜਾਂਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




