Breaking NewsD5 specialNewsPunjabTop News

ਬੰਬੀਹਾ ਗਰੁੱਪ ਵੱਲੋਂ ਜੇਲ੍ਹ’ਚ ਕੀਤੀ ਕੇਕੜਾ ਦੀ ਕੁੱਟਮਾਰ

ਚੰਡੀਗੜ੍ਹ:ਮਰਹੂਮ ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਗ੍ਰਿਫ਼ਤਾਰ ਕੇਕੜਾ ਦੀ ਬੰਬੀਹਾ ਗਰੁੱਪ ਵੱਲੋਂ ਜੇਲ੍ਹ’ਚ ਕੁੱਟਮਾਰ ਕੀਤੀ ਗਈ।ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੇ ਹਮਲੇ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਇਸ ਦੌਰਾਨ ਜੇਲ੍ਹ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਦੁਬਾਰਾ ਬੈਰਕ ਨੰਬਰ-3 ਦੇ ਕਮਰਾ ਨੰਬਰ 7 ’ਚ ਬੰਦ ਕਰ ਦਿੱਤਾ ਗਿਆ। ਸ਼ੁੱਕਰਵਾਰ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਸੰਦੀਪ ਸਿੰਘ ਉਰਫ਼ ਕੇਕਡ਼ਾ, ਚਰਨਜੀਤ ਸਿੰਘ ਚੇਤਨ, ਮਨਪ੍ਰੀਤ ਸਿੰਘ ਉਰਫ਼ ਭਾਊ, ਪ੍ਰਭਜੀਤ ਸਿੰਘ ਉਰਫ਼ ਬੱਬੀ ਨੂੰ ਸਖ਼ਤ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਸ਼ਿਫਟ ਕਰ ਦਿੱਤਾ ਗਿਆ ਸੀ।

Sidhu Moosewala Case ‘ਚ ਨਵਾਂ ਮੋੜ, ਕਤਲ ਤੋਂ ਪਹਿਲਾਂ ਆਹ ਬੰਦੇ ਕੋਲ ਗਏ ਸੀ ਗੈਂਗਸਟਰ? | D5 Channel Punjabi

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਸੁਰੱਖਿਆ ਵਧਾਉਣ ਤੋਂ ਬਾਅਦ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਇਕ-ਇਕ ਕਰ ਕੇ ਕਾਗਜ਼ੀ ਕਾਰਵਾਈ ਲਈ ਜੇਲ੍ਹ ਦੀ ਡਿਓਢੀ ’ਚ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਕਿ ਮੁਲਜ਼ਮ ਸੰਦੀਪ ਕੇਕਡ਼ਾ ਨੂੰ ਹਾਲੇ ਡਿਓਢੀ ’ਚ ਲਿਆਂਦਾ ਜਾ ਰਿਹਾ ਸੀ ਕਿ ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੇ ਕਥਿਤ ਤੌਰ ’ਤੇ ਕੇਕਡ਼ਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਹੁਣੇ ਹੀ ਭਗਵੰਤ ਮਾਨ ਦਾ ਆ ਗਿਆ ਵੱਡਾ ਬਿਆਨ, ਸੁਣਕੇ ਸਾਵਧਾਨ ਹੋ ਜਾਣ ਲੀਡਰ | D5 Channel Punjabi

ਹਵਾਲਾਤੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਕਿਸੇ ਵੀ ਮੁਲਜ਼ਮ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਨਾਮ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਜਾਂਚ ਰਿਪੋਰਟ ਦੇ ਬਿਨਾਂ ਕੁਝ ਕਹਿਣਾ ਸੰਭਵ ਨਹੀਂ। ਹਾਲਾਂਕਿ, ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਸੰਦੀਪ ਕੇਕਡ਼ਾ ਤੇ ਉਸ ਦੇ ਬਾਕੀ ਸਾਥੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

‘ਆਪ’ MLA ਨੇ ਥਾਣੇ ‘ਚ ਮਾਰਿਆ ਛਾਪਾ, ਰੰਗੇ ਹੱਥੀਂ ਫੜ੍ਹਿਆ ASI | D5 Channel Punjabi

ਬੰਬੀਹਾ ਗਰੁੱਪ ਨੇ ਲਈ ਕੁੱਟਮਾਰ ਦੀ ਜ਼ਿੰਮੇ੍ਹਵਾਰੀ

ਸਿਮਰਨਜੀਤ ਮਾਨ ਦੇ ਹੱਕ ‘ਚ ਸਿੱਧੂ ਦਾ ਵੱਡਾ ਐਲਾਨ, ਕਹਿੰਦਾ ਹਿੱਕ ਠੋਕ ਕੇ ਪਵਾਂਗੇ ਵੋਟਾਂ?

ਇੰਟਰਨੈੱਟ ਮੀਡੀਆ ’ਤੇ ਪੋਸਟ ਪਾਉਂਦੇ ਹੋਏ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੰਦੀਪ ਕੇਕਡ਼ਾ ’ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਗਈ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਕਹਿੰਦੇ ਹੋਏ ਬੰਬੀਹਾ ਗਰੁੱਪ ਵੱਲੋਂ ਕਿਹਾ ਗਿਆ ਕਿ ਭੱਲਾ ਬਠਿੰਡਾ ਤੇ ਉਸ ਦੇ ਦੋਸਤਾਂ ਵੱਲੋਂ ਸੰਦੀਪ ਕੇਕਡ਼ਾ ਨੂੰ ਬਹੁਤ ਕੁੱਟਿਆ ਗਿਆ ਹੈ। ਇੰਟਰਨੈੱਟ ਮੀਡੀਆ ’ਤੇ ਪਾਈ ਪੋਸਟ ਰਵੀ ਬਾਬਾ ਤੋਂ ਇਲਾਵਾ 101 ਲੋਕਾਂ ਨੂੰ ਟੈਗ ਕੀਤੀ ਗਈ, ਜਿਸ ਵਿਚ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਮੁਲਜ਼ਮ ਕਿਸੇ ਵੀ ਜੇਲ੍ਹ ’ਚ ਜਾਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੱਲੇ-ਕੱਲੇ ਦਾ ਹਿਸਾਬ ਹੋਊ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button