Press ReleasePunjabTop News

ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਮੌਰਚੇ ਚ ਕੀਤੀ ਵੱਧ ਚੜ੍ਹ ਕਿ ਸ਼ਮੂਲੀਅਤ – ਬਾਪੂ ਗੁਰਚਰਨ ਸਿੰਘ

ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਕੁਰਬਾਨੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਮੁੱਢ ਬੰਨ੍ਆ – ਅਮਰ ਸਿੰਘ ਚਾਹਲ

ਮੋਰਚੇ ਵੱਲੋਂ ਪੂਰੀ ਇਮਾਨਦਾਰੀ ਨਾਲ਼ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ – ਬੰਦੀ ਸਿੰਘ ਪਰਿਵਾਰ

ਮੋਹਾਲੀ : ਅੱਜ ਕੌਮੀ ਇਨਸਾਫ਼ ਮੌਰਚੇ ਵਿੱਚ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਬਰਸੀ ਮਨਾਈ ਗਈ ਓਥੇ ਮੌਰਚੇ ਦੇ ਆਗੂ ਵਕੀਲ ਅਮਰ ਸਿੰਘ ਚਾਹਿਲ ਨੇ ਬੋਲਦਿਆਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੇ ਖਾਲਸਾ ਪੰਥ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਜਿਸ ਕਾਰਨ ਕੌਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੀ ਲਹਿਰ ਬਣੀ !  ਅੱਗੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਬੋਲਦਿਆਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੇ ਪੰਥ ਲਈ ਖੁੱਦ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ ਹੈਂ ਪਹਿਲੀ ਵਾਰ 1982 ਚ ਫੇਰ 86, ਫੇਰ 1994 ਚ ਜੇਲ੍ਹ ਗਏ ਤੇ ਉਹਨਾਂ ਤੇ 10 ਕੇਸ ਝੂਠੇ ਪਾਏ ਗਏ।

ਉਹਨਾਂ ਕੇਸਾਂ ਚ ਉਹਨਾਂ ਨੂੰ 10 ਸਾਲ ਸਜ਼ਾ ਹੋਈ ਪਰ ਕੌਮ ਲਈ ਸੰਘਰਸ਼ ਜਾਰੀ ਰੱਖਿਆ। ਅੱਗੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖਹੜਤਾਲ ਸਦਕਾ 3 ਬੰਦੀ ਸਿੰਘਾਂ ਨੂੰ ਪੈਰੋਲ ਮਿਲੀ ਤੇ ਯੂਪੀ ਦੇ ਭਾਈ ਵਾਰਿਆਮ ਸਿੰਘ ਦੀ ਪੱਕੀ ਰਿਹਾਈ ਹੋਈ, ਕੌਮ ਨੂੰ ਐਹੋ ਜੇ ਯੋਦਿਆਂ ਦੇ ਸਦਾ ਮਾਣ ਰਹੁਗਾ। ਕੌਮੀ ਇਨਸਾਫ਼ ਮੌਰਚੇ ਦੇ ਆਗੂਆਂ ਵਕੀਲ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਬਾਪੂ ਗੁਰਚਰਨ ਸਿੰਘ , ਵਕੀਲ ਅਮਰ ਸਿੰਘ ਚਾਹਿਲ , ਜਥੇਦਾਰ ਰਾਜਾ ਰਾਜ ਸਿੰਘ , ਵਕੀਲ ਗੁਰਸ਼ਰਨ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ ਵੱਲੋਂ ਭਾਈ ਗੁਰਬਖ਼ਸ਼ ਸਿੰਘ ਦੇ ਸਮੁੱਚੇ ਪਰਿਵਾਰ ਦਾ 28 ਸਾਲਾਂ ਤੋੰ ਨਜ਼ਰਬੰਦ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਤੇ ਸ਼ਹੀਦ ਭਾਈ ਕੁਲਬੀਰ ਸਿੰਘ ਦੇ ਪਰਿਵਾਰ ਦਾ ਜੈਕਾਰੇਆਂ ਦੀ ਗੂੰਜ ਚ ਸਨਮਾਨ ਕੀਤਾ ਗਿਆ

ਭਾਈ ਗੁਰਬਖਸ਼ ਸਿੰਘ ਦੇ ਪਿਤਾ ਅਜੀਤ ਸਿੰਘ ਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਕੋਮ ਨੂੰ ਅਪੀਲ ਕਰਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਸਮੂਹ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੂਰੀ ਇਮਾਨਦਾਰੀ ਨਾਲ਼ ਜ਼ੋਰ ਲਾਇਆ ਜਾ ਰਿਹਾ ਹੈ ਕੌਮ ਜਰੂਰ ਸਾਥ ਦਵੇ ਜੀ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button