IndiaTop News

ਬੰਦੀ ਸਿੰਘਾਂ ਦੀ ਰਿਹਾਈ ਲਈ ਜਾਗੋ ਪਾਰਟੀ ਵੱਲੋਂ “ਘਰ-ਘਰ ਜਪੁਜੀ ਸਾਹਿਬ ਮੁਹਿੰਮ” ਆਰੰਭ ਕਰਨ ਦਾ ਐਲਾਨ

"ਬਲੈਕਮੇਲਰ ਗੈਂਗ" ਤੋਂ ਡਰਨ ਵਾਲਾ ਨਹੀਂ: ਜੀਕੇ

ਨਵੀਂ ਦਿੱਲੀ (ਦਵਿੰਦਰ ਸਿੰਘ) : ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਿੱਖ ਸੰਗਤਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਜਾਗੋ ਪਾਰਟੀ ਵੱਲੋਂ “ਘਰ-ਘਰ ਜਪੁਜੀ ਸਾਹਿਬ ਮੁਹਿੰਮ” ਆਰੰਭ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਸਿੱਖ ਕੌਮ ਦੇ ਪਹਿਲੇ ਸਿਆਸੀ ਕੈਦੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੇਲ੍ਹ ਪ੍ਰਵਾਸ ਦੌਰਾਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੁਗਲ ਹਮਲਾਵਰ ਬਾਬਰ ਨੇ ਗੁਰਦਵਾਰਾ ਚੱਕੀ ਸਾਹਿਬ, ਏਮਨਾਬਾਦ ਵਾਲੇ ਸਥਾਨ ਦੀ ਜੇਲ੍ਹ ਤੋਂ ਗੁਰੂ ਸਾਹਿਬ ਜੀ ਦੇ ਨਾਲ 11111 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਸੀ। ਇਸ ਮੁਹਿੰਮ ਸ਼ੁਰੂ ਕਰਨ ਬਾਰੇ ਪਾਰਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਜਾਗੋ ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਸਰਕਾਰਾਂ ਦੇ ਚਾਪਲੂਸ ਆਗੂਆਂ ਵੱਲੋਂ ਪੰਥਕ ਮੁੱਦਿਆ ਤੋਂ ਭਗੌੜੇ ਹੋਣ ਕਰਕੇ ਜਾਗੋ ਪਾਰਟੀ ਆਪਣੀ ਜ਼ਿਮੇਵਾਰੀ ਨਿਭਾਉਣ ਲਈ ਤਤਪਰ ਹੋਈ ਹੈ।

ਕਿਸਾਨਾਂ ਦਾ ਦਾਅਵਾ, ਸੀਚੇਵਾਲ ਨੇ ਦੱਬੀਆਂ ਜ਼ਮੀਨਾਂ ? ਹੋਰ ਵੀ ਕਈ ਵੱਡੇ ਖੁਲਾਸੇ

ਜੀਕੇ ਨੇ ਕਿਹਾ ਕਿ ਸਾਡੇ ਵਿਚੋਂ ਆਸ਼ਤੀਨ ਦੇ ਸੱਪ ਨਿਕਲ ਕੇ ਉਨ੍ਹਾਂ ਏਜੰਸੀਆਂ ਦੇ ਹੱਥ ਠੋਕੇ ਬਣ ਗਏ ਹਨ, ਜਿਹੜੀਆਂ ਏਜੰਸੀਆਂ ਸਾਨੂੰ ਮਾਰਨਾ ਚਾਹੁੰਦਿਆਂ ਹਨ। ਪੰਥਕ ਆਗੂ ਦਾ ਰੂਪ ਧਾਰਨ ਕਰਕੇ ਇਹ ਸਾਨੂੰ ਅੰਦਰੋਂ ਮਾਰ ਰਹੇ ਹਨ। ਭਗਵਾਨ ਰਾਮ ਚੰਦਰ ਬੇਸ਼ੱਕ ਸਮਰਥ ਸਨ, ਪਰ ਉਹ ਰਾਵਣ ਨੂੰ ਤਾਂ ਮਾਰ ਪਾਏ ਸੀ ਜਦੋਂ ਵਿਭਿਸ਼ਣ ਨੇ ਉਨ੍ਹਾਂ ਨਾਲ ਰਾਵਣ ਦੇ ਰਾਜ ਖੋਲ੍ਹੇ ਸਨ। ਅੱਜ ਸਾਡੇ ਅੰਦਰੋਂ ਕੀ ਵਿਭਸ਼ਣ ਖੜ੍ਹੇ ਹੋ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਬਿਲਕਿਸ ਬਾਨੋ ਦੇ ਪਰਿਵਾਰ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ? ਡੇਰਾ ਸਿਰਸਾ ਮੁਖੀ 4 ਵਾਰ ਜੇਲ੍ਹ ਤੋਂ ਪੈਰੋਲ ਅਤੇ ਫਰਲੋ ਦੇ ਨਾਂਮ ਉਤੇ ਬਾਹਰ ਆਇਆ, ਪਰ ਇਨ੍ਹਾਂ ਨੇ ਇੱਕ ਵਾਰੀ ਉਸ ਦੇ ਖਿਲਾਫ ਜ਼ੁਬਾਨ ਨਹੀਂ ਖੋਲ੍ਹੀ। ਸਾਹਿਬਜ਼ਾਦਿਆਂ ਨੂੰ ਇਨ੍ਹਾਂ ਨੇ ਬਾਲ ਸਾਬਿਤ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ, ਪਰ ਕੌਮ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਦੀ ਸੋਚ ਚੰਗੀ ਸੀ, ਪਰ ਉਹ ਕੌਮੀ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਉਲਟ ਸੀ। ਇਸ ਲਈ “ਵੀਰ ਬਾਲ ਦਿਵਸ” ਦਾ ਨਾਮ ਬਦਲਣ ਲਈ ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ।

ਅਕਾਲੀ ਦਲ ਨੂੰ ਝਟਕਾ, ਹੱਥੋਂ ਗਈ ਕਮੇਟੀ ! ਹਰਿਆਣਾ ਦੇ ਆਗੂਆਂ ਨੇ ਲਗਾਈ ਸਕੀਮ, ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ!

ਜੀਕੇ ਨੇ 28 ਦਸੰਬਰ ਨੂੰ ਆਪਣੇ ਖਿਲਾਫ ਫਰਜ਼ੀ ਤਥਾਂ ਦੇ ਆਧਾਰ ਉਤੇ ਹੋਈ ਐਫ਼.ਆਈ.ਆਰ. ਦਾ ਜ਼ਿਕਰ ਕਰਦਿਆਂ ਇਸ ਨੂੰ ਬਦਲਾਖੋਰੀ ਦੀ ਸਿਆਸਤ ਵਜੋਂ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ 26 ਦਸੰਬਰ ਨੂੰ ਇਹ ਸਰਕਾਰ ਨਾਲ ਮਿਲ ਕੇ “ਵੀਰ ਬਾਲ ਦਿਵਸ” ਮਨਾਉਂਦੇ ਹਨ ਤੇ ਨਾਲ ਹੀ ਮੇਰੀ ਜ਼ੁਬਾਨ ਬੰਦ ਕਰਨ ਲਈ 28 ਦਸੰਬਰ ਨੂੰ ਮੇਰੇ ਖਿਲਾਫ ਦਿੱਲੀ ਪੁਲਿਸ ਦੀ “ਆਰਥਿਕ ਅਪਰਾਧ ਸ਼ਾਖਾ” ਤੋਂ ਮੇਰੇ ਖਿਲਾਫ ਪਰਚਾ ਕਰਵਾ ਦਿੰਦੇ ਹਨ। ਪਰ ਮੈਂ ਇਨ੍ਹਾਂ ਦੀਆਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਝੀਲ ਵਾਲਾ, ਪਟੇਲ ਨਗਰ ਵਿਖੇ ਬੋਲਦੇ ਹੋਏ ਜੀਕੇ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਕੁਝ ਟਵੀਟ ਪੜਦੇ ਹੋਏ ਸਿਰਸਾ ਨੂੰ “ਬਲੈਕਮੇਲਰ ਗੈਂਗ” ਦਾ ਆਗੂ ਦਸਿਆ।

ਤੀਰ ਨਿਸ਼ਾਨੇ ‘ਤੇ ਲੱਗਿਆ, Rahul Gandhi ਨਾਲ ਸ਼ਾਮਿਲ ਹੋਏ Yogender Yadav // D5 Channel Punjabi

ਜਿਸ ਦਾ ਕੰਮ ਫਿਲਮੀ ਤੇ ਸਿਆਸੀ ਹਸਤੀਆਂ ਨੂੰ ਬਲੈਕਮੇਲ ਕਰਨ ਦਾ ਹੈਂ। ਜੀਕੇ ਨੇ ਸਿਰਸਾ ਵੱਲੋਂ ਕੀਤੇ ਗਏ ਟਵਿਟਾਂ ਦੀ ਲੜੀ ਦਾ ਹਵਾਲਾ ਦਿੰਦੇ ਹੋਏ ਕਈ ਸਵਾਲ ਪੁੱਛੇ। ਕੀ ਦਿੱਲੀ ਦੇ ਹੋਟਲਾਂ ਵਿਚ ਹੁਣ “ਹੁੱਕਾ” ਵਰਤਾਉਣਾ ਬੰਦ ਹੋ ਗਿਆ? ਜਦਕਿ ਸਿਰਸਾ ਦੇ ਆਪਣੇ ਇਲਾਕੇ ਰਾਜੌਰੀ ਗਾਰਡਨ ਤੇ ਪੰਜਾਬੀ ਬਾਗ ਵਿੱਚ ਹੁੱਕਾ ਸ਼ਰੇਆਮ ਮਿਲ ਰਿਹਾ ਹੈ। ਕਾਂਗਰਸੀ ਆਗੂ ਕਮਲਨਾਥ ਨੂੰ ਜੇਲ੍ਹ ਭੇਜਣ ਦੇ ਦਾਅਵੇ ਤੋਂ ਬਾਅਦ ਉਸ ਨਾਲ ਕੀ ਡੀਲ ਹੋਈ? ਬਾਲੀਵੁੱਡ ਨਾਲ ਜੁੜੇ ਕਰਨ ਜੌਹਰ, ਦੀਪਿਕਾ ਪਾਦੁਕੋਣ, ਕੰਗਨਾ ਰਣੌਤ, ਸ਼ਾਹਿਦ ਕਪੂਰ ਅਤੇ ਵਿੱਕੀ ਕੌਂਸਲ ਦੇ ਖਿਲਾਫ ਸਿਰਸਾ ਵੱਲੋਂ ਕਥਿਤ ਨਸ਼ਿਆਂ ਦੇ ਸੇਵਨ ਬਾਰੇ ਐਨ.ਸੀ.ਬੀ. ਨੂੰ ਦਿੱਤੀ ਸ਼ਿਕਾਇਤ ਦਾ ਕੀ ਹੋਇਆ? ਇਸ ਮੌਕੇ ਜਾਗੋ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਸਾਹਿਬਾਨ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button