Breaking NewsD5 specialEntertainmentIndiaNewsTop News

ਬੰਗਾਲੀ ਅਦਾਕਾਰਾ ਪੱਲਵੀ ਡੇ ਦੀ ਸ਼ੱਕੀ ਹਾਲਤ ’ਚ ਮੌਤ

ਕੋਲਕਾਤਾ : ਬੰਗਾਲੀ ਅਦਾਕਾਰਾ ਪੱਲਵੀ ਡੇ (20) ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਪੱਲਵੀ ਦੀ ਲਾਸ਼ ਕੋਲਕਾਤਾ ’ਚ ਉਸ ਦੇ ਫਲੈਟ ’ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਮੁਤਾਬਕ ਪਹਿਲੀ ਨਜ਼ਰੇ ਅਦਾਕਾਰਾ ਦੀ ਮੌਤ ਖ਼ੁਦਕੁਸ਼ੀ ਜਾਪਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੱਲਵੀ ਨਾਲ ਕੰਮ ਕਰਨ ਵਾਲੀ ਅਦਾਕਾਰਾ ਅਨਾਮਿਤਰਾ ਬਤਾਬਿਲ ਇਸ ਖ਼ਬਰ ਤੋਂ ਹੈਰਾਨ ਹੈ। ਉਸ ਨੇ ਦੋ ਦਿਨ ਪਹਿਲਾਂ ਪੱਲਵੀ ਨਾਲ ਸ਼ੂਟਿੰਗ ਕੀਤੀ ਸੀ।

Janta Darbar ’ਚ CM Mann ਹੈਰਾਨ, ਆਹ ਲੀਡਰਾਂ ਦੀ ਲਗਾਈ ਸ਼ਿਕਾਇਤ! | D5 Channel Punjabi

ਉਸ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਸਦਮੇ ’ਚ ਹਾਂ। ਅਸੀਂ 12 ਮਈ ਨੂੰ ਟੀ. ਵੀ. ਸ਼ੋਅ ਲਈ ਸ਼ੂਟ ਕੀਤਾ। ਇਸ ਤੋਂ ਬਾਅਦ ਅਸੀਂ ਦੋਵਾਂ ਨੇ ਗੱਲਬਾਤ ਵੀ ਕੀਤੀ। ਮੈਨੂੰ ਅਜੇ ਵੀ ਇਸ ਖ਼ਬਰ ’ਤੇ ਭਰੋਸਾ ਨਹੀਂ ਹੋ ਰਿਹਾ।’’ ਟੀਮ ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਜਦੋਂ ਉਹ ਦੋ ਦਿਨ ਪਹਿਲਾਂ ਸ਼ੂਟ ’ਚ ਸ਼ਾਮਲ ਹੋਈ ਸੀ ਤਾਂ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਕਿਸੇ ਗੱਲ ਤੋਂ ਦੁਖੀ ਜਾਂ ਪਰੇਸ਼ਾਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button