SportsTop News

ਬੰਗਲਾਦੇਸ਼ ਨੇ ਆਇਰਲੈਂਡ ਨੂੰ ਟੀ-20 ’ਚ ਹਰਾਇਆ, ਮੈਚ ਮੀਂਹ ਪ੍ਰਭਾਵਿਤ…

ਰੋਨੀ ਤਾਲੁਕਦਾਰ ਦੇ ਪਹਿਲੇ ਅਰਧ ਸੈਂਕੜੇ ਦੀ ਮਦਦ ਨਾਲ ਬੰਗਲਾਦੇਸ਼ ਨੇ ਮੀਂਹ ਪ੍ਰਭਾਵਿਤ ਪਹਿਲੇ ਟੀ-20 ਮੈਚ ’ਚ ਆਇਰਲੈਂਡ ਨੂੰ ਡਕਵਰਥ ਲੂਈਸ ਨਿਯਮ ਦੇ ਤਹਿਤ 22 ਦੌੜਾਂ ਨਾਲ ਹਰਾ ਦਿੱਤਾ ਹੈ। ਤਾਲੁਕਦਾਰ ਨੇ 28 ਗੇਂਦਾਂ ’ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਉਥੇ ਹੀ ਬੰਗਲਾਦੇਸ਼ ਨੇ ਮੀਂਹ ਕਾਰਨ ਖੇਡ ’ਚ ਅੜਿੱਕਾ ਪੈਣ ਤੋਂ ਪਹਿਲਾਂ 5 ਵਿਕਟਾਂ ’ਤੇ 207 ਦੌੜਾਂ ਬਣਾ ਲਈਆਂ ਸਨ।

Amritpal ਦੇ ਸਮਰਥਕ ਅੱਧੀ ਰਾਤ ਨੂੰ ਰਿਹਾਅ, Jathedar ਦੇ ਅਲਟੀਮੇਟਮ ਦਾ ਅਸਰ | D5 Channel Punjabi

ੳਨ੍ਹਾਂ ਨੇ ਆਇਰਲੈਂਡ ਨੂੰ 8 ਓਵਰਾਂ ’ਚ 108 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਆਇਰਲੈਂਡ 5 ਵਿਕਟਾਂ ’ਤੇ 81 ਦੌੜਾਂ ਹੀ ਬਣਾ ਸਕੀ।ਬੰਗਲਾਦੇਸ਼ ਲਈ ਤਾਲੁਕਦਾਰ ਤੇ ਲਿਟਨ ਦਾਸ ਨੇ ਪਹਿਲੇ ਪਾਵਰਪਲੇਅ ’ਚ 81 ਦੌੜਾਂ ਜੋੜੀਆਂ। ਤੇਜ਼ ਗੇਂਦਬਾਜ਼ ਕ੍ਰੇਗ ਯੰਗ ਨੇ ਲਿਟਨ ਨੂੰ 8ਵੇਂ ਓਵਰ ’ਚ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਲਿਟਨ ਨੇ 23 ਗੇਂਦਾਂ ’ਤੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਹੈਰੀ ਟੇਕਟਰ ਨੇ ਨਜਮੁਲ ਹੁਸੈਨ ਸ਼ਾਂਟੋ ਨੂੰ 14 ਦੌੜਾਂ ’ਤੇ ਪੈਵੇਲੀਅਨ ਭੇਜਿਆ ਜਦਕਿ ਤੇਜ਼ ਗੇਂਦਬਾਜ਼ ਤਾਲੁਕਦਾਰ ਨੂੰ ਆਊਟ ਕੀਤਾ। ਸ਼ਮੀਮ ਹੁਸੈਨ ਨੇ 20 ਗੇਂਦਾਂ ’ਤੇ 30 ਦੌੜਾਂ ਬਣਾਈਆਂ ਤੇ ਕਪਤਾਨ ਸ਼ਾਕਿਬ ਅਲ ਹਸਨ 13 ਗੇਂਦਾਂ ’ਚ 20 ਦੌੜਾਂ ਬਣਾ ਕੇ ਅਜੇਤੂ ਰਿਹਾ। ਹੁਣ ਦੂਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button