ਬੰਗਲਾਦੇਸ਼ ਦੇ ਸੱਤ ਜ਼ਿਲ੍ਹਿਆ ‘ਚ 30 ਜੂਨ ਤੱਕ ਲਗਾਇਆ ਗਿਆ ਲੌਕਡਾਊਨ
ਢਾਕਾ : ਬੰਗਲਾਦੇਸ਼ ਦੇ ਸੱਤ ਜ਼ਿਲ੍ਹਿਆ ‘ਚ ਕੋਰੋਨਾ ਵਾਇਰਸ (ਕੋਵਿਡ – 19) ਦੇ ਪ੍ਰਸਾਰ ਨੂੰ ਰੋਕਣ ਲਈ 30 ਜੂਨ ਤੱਕ ਲੌਕਡਾਊਨ ਲਗਾਇਆ ਗਿਆ ਹੈ। ਇਨ੍ਹਾਂ ਸੱਤ ਦਿਨਾਂ ‘ਚ ਲੌਕਡਾਊਨ ਮੰਗਲਵਾਰ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ 30 ਜੂਨ ਦੁਪਹਿਰ 12 ਵਜੇ ਤੱਕ ਲਾਗੂ ਰਹੇਗਾ। ਬੰਗਲਾਦੇਸ਼ ਦੇ ਮਾਣਿਕਗੰਜ, ਮੁੰਸ਼ੀਗੰਜ, ਨਾਰਾਇਣਗੰਜ, ਗਾਜੀਪੁਰ, ਰਾਜਬਾੜੀ, ਮਦਾਰੀਪੁਰ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿਚ ਤਾਲਾਬੰਦੀ ਲਗਾਈ ਗਈ ਹੈ। ਰਾਜਧਾਨੀ ਢਾਕਾ ਨੂੰ ਕੋਰੋਨਾ ਦੇ ਖ਼ਤਰੇ ਤੋਂ ਬਚਾਉਣ ਲਈ ਇਨ੍ਹਾਂ ਜ਼ਿਲ੍ਹਿਆਂ ਵਿਚ ਆਮ ਲੋਕਾਂ ਦੀ ਆਵਾਜਾਈ ’ਤੇ 30 ਜੂਨ ਤੱਕ ਪੂਰੀ ਤਰ੍ਹਾਂ ਰੋਕ ਰਹੇਗੀ।
ਮੁੱਖ ਮੰਤਰੀ ਫਸਿਆ ਕਸੂਤਾ,ਅਕਾਲੀ ਲੀਡਰ ਦੇ ਸਿੱਧੇ ਸਵਾਲ, | D5 Punjabi Channel
ਇਸ ਦੌਰਾਨ ਸਾਰਵਜਨਿਕ ਟ੍ਰਾਂਸਪੋਰਟ ਨਹੀਂ ਚਲਣਗੇ। ਬਾਜ਼ਾਰ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ ਅਤੇਬ ਐਂਮਰਜੈਂਸੀ ਸਰਕਾਰੀ ਦਫ਼ਤਰ ਛੱਡਕੇ ਸਾਰਵਜਨਿਕ – ਨਿੱਜੀ ਦਫ਼ਤਰ ਬੰਦ ਰਹਿਣਗੇ। ਰਾਜਧਾਨੀ ਢਾਕਾ ਤੋਂ ਆਵਾਜਾਈ ਰੋਕ ਦਿੱਤੀ ਗਈ ਹੈ। ਢਾਕਾ ਤੋਂ ਹੋਰ ਜ਼ਿਲ੍ਹਿਆ ਲਈ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆ ‘ਚ ਟਰੇਨਾਂ ਦੀ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.