Breaking NewsD5 specialInternationalNewsTop News

ਬ੍ਰਿਟੇਨ ਸੰਸਦ ‘ਚ ਉੱਠਿਆ ਕਿਸਾਨ ਅੰਦੋਲਨ ਦਾ ਮੁੱਦਾ, ‘ ਭਾਰਤ ਦੇ ਅੰਦਰੂਨੀ ਮਾਮਲੇ ‘ਚ ਦਖਲ ਨਹੀਂ ਦੇਣਗੇ’

ਬ੍ਰਿਟਿਸ਼ : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ 3 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਦੇਸ਼ ਹੀ ਨਹੀਂ ਹੁਣ ਵਿਦੇਸ਼ ‘ਚ ਵੀ ਸੁਣਾਈ ਦੇਣ ਲੱਗੀ ਹੈ। ਬ੍ਰਿਟੇਨ ਦੀ ਸੰਸਦ ‘ਚ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਹੋਈ। ਲੰਦਨ ਦੇ ਪੋਰਟਕੁਲਿਸ ਹਾਊਸ ‘ਚ 90 ਮਿੰਟ ਤੱਕ ਚੱਲੀ ਚਰਚਾ ਦੇ ਦੌਰਾਨ ਬ੍ਰਿਟਿਸ਼ ਸਰਕਾਰ ਵੱਲੋਂ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਗਈ। ਹਾਲਾਂਕਿ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਉਸਨੂੰ ਲੈ ਕੇ ਕਿਸੇ ਵਿਦੇਸ਼ੀ ਸੰਸਦ ‘ਚ ਚਰਚਾ ਨਹੀਂ ਕੀਤੀ ਜਾ ਸਕਦੀ।

ਸਵੇਰੇ-ਸਵੇਰੇ ਸੁਖਪਾਲ ਖਹਿਰਾ ਨਾਲ ਜੁੜੀ ਵੱਡੀ ਖ਼ਬਰ,ਵੱਡੀ ਗਿਣਤੀ ‘ਚ ਘਰੇ ਪਹੁੰਚੀ ਪੁਲਿਸ

ਇੱਕ ਲੱਖ ਲੋਕਾਂ ਨੇ ਚਰਚਾ ਨੂੰ ਲੈ ਕੇ ਕੀਤੇ ਦਸਤਖਤ
ਦਰਅਸਲ ਬ੍ਰਿਟਿਸ਼ ਪਾਰਲੀਮੈਂਟ ਪਟੀਸ਼ਨ ਕਮੇਟੀ ਦੇ ਕੋਲ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਬ੍ਰਿਟਿਸ਼ ਸੰਸਦ ‘ਚ ਕਿਸਾਨ ਅੰਦੋਲਨ ‘ਤੇ ਬਹਿਸ ਕਰਵਾਉਣ ਨੂੰ ਲੈ ਕੇ ਆਪਣੇ ਦਸਤਖਤ ਭੇਜੇ ਸਨ। ਜਿਸ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ ਪਟੀਸ਼ਨ ਕਮੇਟੀ ਨੇ ਸੰਸਦ ਦੇ ਵੈਸਟ ਮਿਨੀਸਟਰ ਹਾਲ ‘ਚ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਬਹਿਸ ਕਰਵਾਉਣ ਦਾ ਫੈਸਲਾ ਲਿਆ। ਇਸ ਚਰਚਾ ‘ਚ ਭਾਰਤ ‘ਚ ਫ੍ਰੀਡਮ ਆਫ ਪ੍ਰੈਸ ਦਾ ਮੁੱਦਾ ਵੀ ਉੱਠਿਆ।

🔴LIVE|| ਦਿੱਲੀ ਦੇ ਬਾਰਡਰਾਂ ‘ਤੇ ਔਰਤਾਂ ਦਾ ਵੱਡਾ ਐਲਾਨ! ਰੱਖੀ ਨਵੀਂ ਮੰਗ ! ਇਕੱਠ ਦੇਖ ਘਬਰਾਈ ਮੋਦੀ ਸਰਕਾਰ !

ਖੇਤੀਬਾੜੀ ਸੁਧਾਰ ਭਾਰਤ ਦਾ ਘਰੇਲੂ ਮਾਮਲਾ : ਬ੍ਰਿਟਿਸ਼ ਸਰਕਾਰ
ਚਰਚਾ ‘ਤੇ ਜਵਾਬ ਦੇਣ ਲਈ ਪ੍ਰਤੀਨਿਯੁਕਤ ਕੀਤੇ ਗਏ ਮੰਤਰੀ ਨਿਗੇਲ ਐਡਮਜ਼ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਭਾਰਤ ਦਾ ਘਰੇਲੂ ਮਾਮਲਾ ਹੈ, ਇਸਨੂੰ ਲੈ ਕੇ ਬ੍ਰਿਟੇਨ ਦੇ ਮੰਤਰੀ ਅਤੇ ਅਧਿਕਾਰੀ ਭਾਰਤੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਉਂਮੀਦ ਜਤਾਈ ਕਿ ਜ਼ਲਦ ਹੀ ਭਾਰਤ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਗੱਲਬਾਤ ਦੇ ਮਾਧਿਅਮ ਨਾਲ ਕੋਈ ਪੌਜ਼ੀਟਿਵ ਨਤੀਜਾ ਨਿਕਲੇਗਾ। ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਯੂਐਨ ਸਕਿਓਰਿਟੀ ਕਾਊਂਸਿਲ ਅਤੇ ਜੀ – 7 ਸਮਿਟ ‘ਚ ਵੀ ਚੰਗੇ ਨਤੀਜ਼ਿਆਂ ਲਈ ਕੰਮ ਰਹੇ ਹਾਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button