ਬ੍ਰਿਟੇਨ ਨੂੰ ਭਾਰਤ ਦਾ ਕਰਾਰਾ ਜਵਾਬ : ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਹੋਣਾ ਪਵੇਗਾ ਇਕਾਂਤਵਾਸ
ਬ੍ਰਿਟੇਨ : ਭਾਰਤੀ ਯਾਤਰੀਆਂ ‘ਤੇ ਬ੍ਰਿਟੇਨ ‘ਚ ਜਾਰੀ ਕੋਰੋਨਾ ਪਾਬੰਦੀਆਂ ਦਾ ਭਾਰਤ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਹੁਣ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਣ ‘ਤੇ ਕੋਰੋਨਾ ਟੈਸਟ ਕਰਾਉਣਾ ਹੋਵੇਗਾ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਭਾਰਤ ਆਉਣ ‘ਤੇ 10 ਦਿਨ ਕੁਆਰੰਟਾਈਨ ਵੀ ਰਹਿਣਾ ਪਵੇਗਾ।
ਕਿਸਾਨਾਂ ਦਾ ਹੱਲਾ ਬੋਲ, ਗ੍ਰਹਿ ਮੰਤਰੀ ਦੇ ਘਰ ਨੂੰ ਪਾਇਆ ਘੇਰਾ, ਤੋੜੇ ਬੈਰੀਕੇਡ D5 Channel Punjabi
ਆਦੇਸ਼ ਅਨੁਸਾਰ ਯਾਤਰੀਆਂ ਨੂੰ ਵੈਕਸੀਨ ਦੇ ਡੋਜ਼ ਲੱਗੇ ਹੋਣ ਤੋਂ ਬਾਅਦ ਵੀ ਟੈਸਟ ਕਰਾਉਣਾ ਹੀ ਹੋਵੇਗਾ। ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਤੱਕ ਅਤੇ ਆਉਣ ਵਾਲੇ 8 ਦਿਨ ਬਾਅਦ ਆਰਟੀਪੀਸੀਆਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ । ਇਹ ਆਦੇਸ਼ ਆਉਣ ਵਾਲੀ 4 ਅਕਤੂਬਰ ਤੋਂ ਲਾਗੂ ਹੋਣਗੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.