Breaking NewsD5 specialInternationalNewsTop News

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਰਵਾਉਣਗੇ 23 ਸਾਲ ਛੋਟੀ ਗਰਲਫ੍ਰੈਂਡ ਨਾਲ ਵਿਆਹ, ਦੋ ਪਤਨੀਆਂ ਤੋਂ ਲੈ ਚੁੱਕੇ ਹਨ ਤਲਾਕ

ਲੰਦਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੀਜੀ ਵਾਰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਅਤੇ ਇਸ ਵਾਰ ਉਹ ਆਪਣੇ ਤੋਂ 23 ਸਾਲ ਘੱਟ ਉਮਰ ਦੀ ਗਰਲਫ੍ਰੈਂਡ ਕੇਰੀ ਸਾਇਮੰਡਸ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਬ੍ਰਿਟਿਸ਼ ਮੀਡੀਆ ਰਿਪੋਰਟ ਮੁਤਾਬਕ 56 ਸਾਲ ਦੇ ਬੋਰਿਸ ਜਾਨਸਨ ਅਤੇ 33 ਸਾਲ ਦੀ ਕੈਰੀ ਸਾਇਮੰਡਸ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸਦੇ ਲਈ ਉਨ੍ਹਾਂ ਨੇ ਆਪਣੇ ਕਰੀਬੀਆਂ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੂੰ ਸੱਦਾ ਭੇਜਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਸਾਲ 30 ਜੁਲਾਈ 2022 ਨੂੰ ਗਰਲਫ੍ਰੈਂਡ ਕੇਰੀ ਸਾਇਮੰਡਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ।

ਅੱਧੀ ਰਾਤ ਨੂੰ ਰਾਜਾ ਵੜਿੰਗ ਨੇ ਦਿੱਤਾ ਰਾਮਦੇਵ ਨੂੰ ਆਰਡਰ!ਕਹਿੰਦਾ ਅਕਾਲੀਆਂ ਦੇ ਲੱਗਣਗੇ ਟੀਕੇ?

ਭਾਵੇਂਕਿ ਹਾਲੇ ਵਿਆਹ ਵਾਲੀ ਜਗ੍ਹਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਫਰਵਰੀ 2020 ਵਿਚ ਜਾਨਸਨ ਅਤੇ ਉਹਨਾਂ ਦੀ ਪ੍ਰੇਮਿਕਾ ਕੇਰੀ ਸਾਇਮੰਡਸ ਨੇ ਕੁੜਮਾਈ ਕੀਤੀ ਸੀ। ਦੋਹਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ। 2019 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਜਾਨਸਨ ਅਤੇ ਸਾਇਮੰਡਸ ਡਾਊਨਿੰਗ ਸਟ੍ਰੀਟ ਵਿਚ ਇਕੱਠੇ ਰਹਿ ਰਹੇ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਮ ਬਿਲਫ੍ਰੇਡ ਲੌਰੀ ਨਿਕੋਲਸ ਜਾਨਸਨ ਹੈ। ਪਿਛਲੇ ਸਾਲ ਹੀ ਸਾਇਮੰਡਸ ਨੇ ਬਿਲਫ੍ਰੇਡ ਨੂੰ ਜਨਮ ਦਿੱਤਾ ਸੀ।

ਕਿਸਾਨਾਂ ਦੀ ਵੱਡੀ ਜਿੱਤ!ਸਰਕਾਰ ਦਾ ਵੱਡਾ ਫੈਸਲਾ,ਕਿਸਾਨਾਂ ਤੋਂ ਮੰਗਿਆ ਸਮਾਂ,ਜਲਦ ਮਿਲੇਗੀ ਖੁਸ਼ਖਬਰੀ

ਜਾਨਸਨ ਆਪਣੀ ਸ਼ਖਸੀਅਤ ਲਈ ਜਾਣੇ ਜਾਂਦੇ ਹਨ। ਜਾਨਸਨ ਦਾ ਪਹਿਲਾ ਵਿਆਹ ਮਾਰਿਨਾ ਵ੍ਹੀਲਰ ਨਾਲ ਹੋਇਆ ਸੀ ਅਤੇ ਦੋਹਾਂ ਦੇ ਚਾਰ ਬੱਚੇ ਹਨ। ਇਹਨਾਂ ਦੇ ਨਾਮ ਲਾਰਾ ਲੇਟਿਸ, ਮਿਲੋ ਆਰਥਰ, ਕੈਸਿਯਾ ਪੀਚੇਸ ਅਤੇ ਥਿਓਡੋਰ ਅਪੋਲੋ ਹਨ। ਵਿਆਹ ਦੇ 25 ਸਾਲ ਬਾਅਦ ਸਤੰਬਰ 2018 ਵਿਚ ਜਾਨਸਨ ਅਤੇ ਮਾਰਿਨਾ ਨੇ ਤਲਾਕ ਦੀ ਘੋਸ਼ਣਾ ਕੀਤੀ। ਕਿਹਾ ਜਾਂਦਾ ਹੈ ਕਿ ਬੋਰਿਸ ਜਾਨਸਨ ਦਾ 5ਵਾਂ ਬੱਚਾ ਵੀ ਹੈ ਜਿਸ ਦਾ ਨਾਮ ਸਟੇਫਨੀ ਮੈਕਇਨਟ੍ਰੇ ਹੈ। ਸਟੇਫਨੀ ਦੀ ਮਾਂ ਬੋਰਿਸ ਜਾਨਸਨ ਦੀ ਸਲਾਹਕਾਰ ਸੀ।

ਲਓ ਜਥੇਬੰਦੀਆਂ ਨੇ ਕਰਤਾ ਚੱਕਾ ਜਾਮ,ਸਰਕਾਰ ਨੂੰ ਪਾਤਾ ਵਖ਼ਤ,ਲਿਆ ਵੱਡਾ ਫੈਸਲਾ

ਮਾਰਿਨਾ ਤੋਂ ਤਲਾਕ ਦੇ ਬਾਅਦ ਜਾਨਸਨ ਨੇ ਏਲੇਗਰਾ ਮੋਸਟਿਨ ਓਵੇਨ ਨਾਲ ਦੂਜਾ ਵਿਆਹ ਕੀਤਾ ਸੀ। ਜਾਨਸਨ ਦੇ ਪੱਤਰਕਾਰ ਪੇਟ੍ਰੋਨੇਲਾ ਵਾਇਟ ਅਤੇ ਏਨਾ ਫਜੈਕੇਰਲੇ ਨਾਲ ਵੀ ਅਫੇਅਰ ਦੀਆਂ ਖ਼ਬਰਾਂ ਉੱਡ ਚੁੱਕੀਆਂ ਹਨ। ਸਤੰਬਰ 2018 ਵਿਚ ਸਾਬਕਾ ਟੋਰੀ ਕਮਿਊਨੀਕੇਸ਼ਨ ਪ੍ਰਮੁੱਖ ਕੇਰੀ ਸਾਇਮੰਡਸ ਨਾਲ ਉਹਨਾਂ ਦੇ ਸੰਬੰਧਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਅਤੇ ਬਾਅਦ ਵਿਚ ਉਹ ਨਾਲ ਰਹਿਣ ਲੱਗੇ ਸਨ। ਕੇਰੀ ਸਾਇਮੰਡਸ ਪ੍ਰਧਾਨ ਮੰਤਰੀ ਜਾਨਸਨ ਦੀ ਤੀਜੀ ਪਤਨੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button