ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਦੀ ਜਾਨ ਬਚਾਉਣ ਵਾਲੀ ਨਰਸ ਨੇ ਦਿੱਤਾ ਅਸਤੀਫਾ, ਸਰਕਾਰ ਤੋਂ ਹੈ ਨਾਰਾਜ਼
ਲੰਦਨ : ਪਿਛਲੇ ਸਾਲ ਕੋਰੋਨਾ ਸੰਕਰਮਿਤ ਹੋਏ ਬ੍ਰਿਟਿਸ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਜਾਨ ਬਚਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਨਰਸ ਨੇ ਆਪਣੀ ਨੌਕਰੀ ਅਤੇ ਯੂਕੇ ਦੀ ਸਿਹਤ ਸੇਵਾ ਤੋਂ ਅਸਤੀਫਾ ਦੇ ਦਿੱਆ ਹੈ। ਨਰਸ ਨੇ ਇਹ ਕਦਮ ਫਰੰਟਲਾਈਨ ਕਰਮਚਾਰੀਆਂ ਦੇ ਸਨਮਾਨ ‘ਚ ਅਤੇ ਸਰਕਾਰ ਦੇ ਵਿਰੋਧ ‘ਚ ਚੁੱਕਿਆ ਹੈ। ਨਰਸ ਦਾ ਕਹਿਣਾ ਹੈ ਕਿ ਸਰਕਾਰ ਇਸ ਡਰਾਉਣੀ ਜਾਨਲੇਵਾ ਮਹਾਮਾਰੀ ‘ਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਉਨ੍ਹਾਂ ਕਿਹਾ ਕਿ ਨਰਸਾਂ ਨੂੰ ਆਪਣੇ ਅਣਥਕ ਯੋਗਦਾਨ ਲਈ ਨਾਂ ਤਾਂ ਸਨਮਾਨ ਮਿਲ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਸਹੀ ਤਨਖ਼ਾਹ ਦਿੱਤੀ ਜਾ ਰਹੀ ਹੈ।ਮੂਲ ਰੂਪ ‘ਚ ਨਿਊਜ਼ੀਲੈਂਡ ਦੀ ਰਹਿਣ ਵਾਲੀ ਜੇਨੀ ਮੇਕਗੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਬਰਤਾਨੀਆ ‘ਚ ਹੁਣ ਤੱਕ 1.20 ਲੱਖ ਜਾਨਾਂ ਇਸ ਆਲਮੀ ਮਹਾਮਾਰੀ ਕਾਰਨ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਔਖਾ ਸਾਲ ਹੈ। ਚੈਨਲ-4 ‘ਤੇ ਦਿਖਾਈ ਗਈ ਡਾਕੂਮੈਂਟਰੀ ‘ਦਿ ਈਅਰ ਬ੍ਰਿਟੇਨ ਸਟਾਪਡ’ ‘ਚ ਉਨ੍ਹਾਂ ਨੇ ਕਿਹਾ ਕਿ ਅਸੀਂ ਕਤਾਰਬੱਧ ਹੋ ਕੇ ਬੇਹਿਸਾਬ ਮਿਹਨਤ ਕੀਤੀ ਹੈ।
ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !
ਸਾਨੂੰ ਹੀਰੋ ਦੱਸ ਕੇ ਇਸ ‘ਤੇ ਚਰਚਾ ਵੀ ਖੂਬ ਹੋਈ ਹੈ। ਪਰ ਅਜਿਹੇ ਹੀ ਸਮੇਂ ‘ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਸਾਡੇ ਕੋਲ ਹੋਰ ਕੀ ਬਚਿਆ ਹੈ ਰਾਸ਼ਟਰੀ ਸਿਹਤ ਸੇਵਾ ਨੂੰ ਦੇਣ ਲਈ। ਸਾਨੂੰ ਉਹ ਸਨਮਾਨ ਤੇ ਹੁਣ ਓਨੀ ਤਨਖ਼ਾਹ ਨਹੀਂ ਮਿਲ ਰਹੀ ਜਿਹੜੀ ਮਿਲਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮੈਂ ਅਸਤੀਫ਼ਾ ਦੇ ਦਿੱਤਾ ਹੈ। ਚੇਤੇ ਰਹੇ ਕਿ ਬਰਤਾਨੀਆ ਦੀ ਸਰਕਾਰ ਨੇ ਇਸ ਸਾਲ ਐੱਨਐੱਚਐੱਸ ਸਟਾਫ ਲਈ ਇਕ ਫ਼ੀਸਦੀ ਤਨਖ਼ਾਹ ਵਧਾਉਣ ਦੀ ਤਜਵੀਜ਼ ਰੱਖੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.