Breaking NewsD5 specialInternationalNewsTop News

ਬ੍ਰਿਟੇਨ ‘ਚ ਕੋਰੋਨਾ ਦੇ 3,030 ਨਵੇਂ ਮਾਮਲੇ, 53 ਲੋਕਾਂ ਦੀ ਮੌਤ

ਲੰਦਨ : ਬ੍ਰਿਟੇਨ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ 3,030 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਦੇਸ਼ ‘ਚ ਸੰਕਰਮਿਤਾਂ ਦੀ ਗਿਣਤੀ 4,370,321 ਹੋ ਗਈ ਹੈ। ਆਧਿਕਾਰਿਕ ਅੰਕੜਿਆਂ ‘ਚ ਇਨ੍ਹਾਂ ਦਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਇੱਥੇ ਕੋਰੋਨਾ ਨਾਲ ਸਬੰਧਿਤ 53 ਨਵੀਆਂ ਮੌਤਾਂ ਵੀ ਦਰਜ ਹੋਈਆਂ ਹਨ, ਜਿਨ੍ਹਾਂ ਨੂੰ ਸ਼ਾਮਿਲ ਕਰਦੇ ਹੋਏ ਦੇਸ਼ ‘ਚ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਮਰੀਜਾਂ ਦੀ ਗਿਣਤੀ 126,980 ਤੱਕ ਪਹੁੰਚ ਗਈ ਹੈ।

ਲਓ ਢੀਂਡਸਾ ਹੋਵੇਗਾ ਝਾੜੂ ‘ਚ ਸ਼ਾਮਲ!ਦਿੱਲੀਓ ਕੇਜਰੀਵਾਲ ਦਾ ਆਇਆ ਫਰਮਾਨ!

ਇਸ ‘ਚ ਕੇਵਲ ਉਹੀ ਲੋਕ ਸ਼ਾਮਿਲ ਹਨ, ਜਿਨ੍ਹਾਂ ਦੀ ਮੌਤ ਪੌਜ਼ੀਟਿਵ ਆਉਣ ਤੋਂ ਬਾਅਦ 28 ਦਿਨਾਂ ਦੇ ਵਿੱਚ ਹੋਈ ਹੈ। ਆਧਿਕਾਰਿਕ ਅੰਕੜਿਆਂ ਮੁਤਾਬਕ 3.18 ਕਰੋੜ ਤੋਂ ਜਿਆਦਾ ਲੋਕਾਂ ਨੂੰ ਮਹਾਮਾਰੀ ਦੇ ਖਿਲਾਫ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਵੀਰਵਾਰ ਨੂੰ ਬ੍ਰਿਟਿਸ਼ ਸਿਹਤ ਸਕੱਤਰ ਮੈਟ ਹੈਂਕਾਕ ਨੇ ਕਿਹਾ ਕਿ ਦੇਸ਼ ‘ਚ 30 ਤੋਂ ਘੱਟ ਉਮਰ ਦੇ ਲੋਕਾਂ ਦਾ ਟੀਕਾਕਰਣ ਕਰਵਾਉਣ ਲਈ ਬ੍ਰਿਟੇਨ ਦੇ ਕੋਲ ਵਿਕਲਪਿਕ ਟੀਕਿਆਂ ਦੀ ਸਮਰੱਥ ਸਪਾਲਈ ਹੈ।

ਲਓ ਜੀ ! ਹੋ ਗਿਆ ਵੱਡਾ ਐਲਾਨ ! ਕਾਨੂੰਨ ਰੱਦ ਨਾ ਹੋਣ ‘ਤੇ ਹੋਊ ਆਹ ਕੰਮ ! ਕਿਸਾਨਾਂ ਨੇ ਕੇਂਦਰ ਦੀ ਵਧਾਈ ਚਿੰਤਾ !

ਉਨ੍ਹਾਂ ਦਾ ਇਹ ਬਿਆਨ ਬ੍ਰਿਟਿਸ਼ ਸਰਕਾਰ ਦੇ ਟੀਕਾਕਰਣ ਸਲਾਹਕਾਰ ਕਮੇਟੀ ਵੱਲੋਂ ਬੁੱਧਵਾਰ ਨੂੰ ਇਹ ਕਹੇ ਜਾਣ ਤੋਂ ਬਾਅਦ ਆਇਆ ਕਿ ਖੂਨ ‘ਚ ਥੱਕਾ ਜੰਮਣ ਦੇ ਅਨੋਖੇ ਸੰਭਾਵਿਕ ਮਾਮਲਿਆਂ ਦੇ ਵਿਚ ਬ੍ਰਿਟੇਨ ‘ਚ 18 ਤੋਂ 29 ਉਮਰ ਵਰਗ ਦੇ ਲੋਕਾਂ ‘ਚ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੇ ਵਿਕਲਪਿਕ ਵਿਕਲਪ ਦੀ ਪੇਸ਼ਕਸ਼ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button