ਬ੍ਰਿਟਿਸ਼ MP ਨੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ ’ਤੇ ਜਤਾਈ ਚਿੰਤਾ
ਬ੍ਰਿਟਿਸ਼ : ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮਨੁੱਖੀ ਅਧਿਕਾਰ ਦੇ ਕਾਰਜਕਰਤਾ ਨੌਦੀਪ ਕੌਰ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦਾ ਵਿਵਹਾਰ ਲੋਕਤੰਤਰ ‘ਤੇ ਸਿਵਲ ਸਮਾਜ ਦੀ ਮੂਲ ਭਾਵਨਾ ਦੇ ਖਿਲਾਫ਼ ਹੈ। ਢੇਸੀ ਨੇ ਟਵੀਟ ਕੀਤਾ, “ਪੁਲਿਸ ਹਿਰਾਸਤ ‘ਚ ਪੰਜਾਬ ਟਰੇਡ ਯੂਨੀਅਨ ਦੀ ਕਾਰਜਕਰਤਾ ਨੌਦੀਪ ਕੌਰ ਦੇ ਯੋਨ ਸ਼ੋਸ਼ਣ ਦੇ ਬਾਰੇ ਜਾਣ ਕੇ ਬਹੁਤ ਹੈਰਾਨੀ ਹੋਈ। ਗ੍ਰਿਫ਼ਤਾਰੀ ਤੋਂ 4 ਹਫ਼ਤਿਆਂ ਬਾਅਦ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ।”
ਗਾਜ਼ੀਪੁਰ ਬਾਰਡਰ ‘ਤੇ ਗਰਜਿਆBabbu Maan!ਦਿੱਤੀ ਸਿੱਧੀ ਧਮਕੀ,ਜ਼ਮੀਨਾਂ ‘ਤੇ ਅੱਖ ਬਰਦਾਸ਼ਤ ਨਹੀਂ..
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਦੁਰਵਰਤੋਂ ਖ਼ਾਸਕਰ ਮਹਿਲਾਵਾਂ ‘ਤੇ ਕਾਰਜਕਰਤਾਵਾਂ ਦੇ ਖਿਲਾਫ਼ ਕਾਰਵਾਈ ਲੋਕਤੰਤਰ ਦੀ ਮੂਲ ਭਾਵਨਾ ‘ਤੇ ਸਿਵਲ ਸਮਾਜ ਦੇ ਖਿਲਾਫ਼ ਹੈ। ਇਸ ਤੋਂ ਪਹਿਲਾ, ਪੰਜਾਬ ਮੂਲ ਦੇ ਆਗੂ ਢੇਸੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕਿਸਾਨ ਅੰਦੋਲਨ ‘ਤੇ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਦੇ ਦਸਤਖਤ ਦੇ ਨਾਲ ਇੱਕ ਪੱਤਰ ਭੇਜਿਆ ਸੀ। ਪੱਤਰ ‘ਚ ਜਾਨਸਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਬਾਤ ਕਰਕੇ ਇਸ ਮਾਮਲੇ ਦਾ ਹੱਲ ਕਰਨ ਦੀ ਬੇਨਤੀ ਕੀਤੀ ਗਈ ਸੀ। ਸੋਮਵਾਰ ਨੂੰ ਪੰਜਾਬ ਦੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਨੌਦੀਪ ਕੌਰ ਲਈ ਰਾਹਤ ਯਕੀਨੀ ਬਣਾਉਣ ਲਈ ਕਿਹਾ। ਕਮਿਸ਼ਨ ਨੇ 23 ਫਰਵਰੀ ਤੱਕ ਇੱਕ ਰਿਪੋਰਟ ਵੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਆਪ ਹੀ ਇਸ ਮੁੱਦੇ ’ਤੇ ਧਿਆਨ ਰੱਖਿਆ ਹੈ ਕਿਉਂਕਿ ਮਹਿਲਾ ਰਾਜ ਦੀ ਨਿਵਾਸੀ ਹੈ।
🔴LIVE| ਕੈਂਸਰ ਦੇ ਰੋਗੀ ਹੁਣ ਨਾ ਘਬਰਾੳੇਣ,ਅਹ ਡਾਕਟਰ ਨੇ ਲੱਭਿਆ ਦੇਸੀ ਇਲਾਜ
23 ਸਾਲ ਦੀ ਨੌਦੀਪ ਕੌਰ ਨੂੰ ਹਰਿਆਣਾ ਦੇ ਕੁੰਡਲੀ ‘ਚ ਕਿਸਾਨ ਅੰਦੋਲਨ ਦੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨੌਦੀਪ ਦਾ ਮਾਮਲਾ ਉਸ ਸਮੇਂ ਲੋਕਾਂ ਦੇ ਸਾਹਮਣੇ ਆਇਆ ਜਦੋਂ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਇੱਕ ਟਵੀਟ ‘ਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਹਿਰਾਸਤ ’ਚ “ਤਸੀਹੇ ਦਿੱਤੇ ਗਏ ਅਤੇ ਯੋਨ ਸ਼ੋਸ਼ਣ” ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਕਿਹਾ ਕਿ ਨੌਦੀਪ ’ਤੇ ਗੰਭੀਰ ਅਪਰਾਧਿਕ ਮਾਮਲੇ ਦਰਜ਼ ਹਨ।
Alarmed to learn of sexual assault and torture allegations in police custody of Punjabi trade unionist #NodeepKaur, who after 4 weeks hasn’t even been granted bail.
Abuse of peaceful #FarmersProtest activists, especially women, is an affront to democracy and civilised society. pic.twitter.com/mYCI05Ouzb
— Tanmanjeet Singh Dhesi MP (@TanDhesi) February 9, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.