ਬੈਲਜੀਅਮ ਦੇ ਬਰੱਸਲਜ਼ ਵਿਚ Police ਅਧਿਕਾਰੀ ਦੀ ਛੁਰਾ ਮਾਰ ਕੇ ਹੱਤਿਆ
ਬੈਲਜੀਅਮ ਦੇ ਬ੍ਰਸੱਲਜ਼ ‘ਚ ਇਕ ਪੁਲਸ ਅਧਿਕਾਰੀ ‘ਤੇ ਛੁਰੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ਬਾਰੇ ਨਿਆਂਇਕ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦਾ ਅੱਤਵਾਦ ਨਾਲ ਸਬੰਧ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ, ਬੈਲਜੀਅਮ ਪੁਲਿਸ ਨੇ ਕਿਹਾ ਕਿ ਛੁਰਾ ਮਾਰਨ ਤੋਂ ਬਾਅਦ ਸ਼ੱਕੀ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਸੀ, ਹਾਲਾਂਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬ੍ਰਸੱਲਜ਼ ਉੱਤਰੀ ਰੇਲਵੇ ਸਟੇਸ਼ਨ ਦੇ ਨੇੜੇ ਹੋਏ ਹਮਲੇ ਤੋਂ ਬਾਅਦ ਦੋ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਮਲਾਵਰ ਨੂੰ ਵੀ ਮੌਕੇ ‘ਤੇ ਗੋਲੀ ਮਾਰ ਦਿੱਤੀ ਗਈ, ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਹਮਲਾਵਰ ਦਾ ਮਕਸਦ ਕੀ ਸੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਅਧਿਕਾਰੀ ਮੁਢਲੀ ਜਾਂਚ ਵਿਚ ਇਸ ਨੂੰ ਅੱਤਵਾਦ ਨਾਲ ਜੋੜ ਕੇ ਦੇਖ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.