ਬੈਂਸ ਪਾਰਟੀ ਬਣਾਏਗੀ ਬ੍ਰਾਂਡ ਅੰਬੈਸਡਰ!, ਭਗਵੰਤ ਮਾਨ ਦੀ ‘ਦਾਰੂ ਬਦਨਾਮ’ (ਵੀਡੀਓ)
ਮੈਂ ਸਟੇਜ ਤੋਂ ਖੜ੍ਹੇ ਹੋ ਕੇ ਐਲਾਨ ਕਰਦਾ ਹਾਂ ਕਿ ਮੈਂ ਇੱਕ ਜਨਵਰੀ ਤੋਂ ਸ਼ਰਾਬ ਛੱਡ ਦਿੱਤੀ ਹੈ। ਜੀ ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਬਰਨਾਲਾ ਰੈਲੀ ਵਿੱਚ ਬੋਲੇ ਇਨ੍ਹਾਂ ਸ਼ਬਦਾਂ ਨੇ, ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀਆਂ ਨੂੰ ਤਾਂ ਜਿਵੇਂ ਬੈਠੇ ਬਿਠਾਏ ਨਵਾਂ ਮੁੱਦਾ ਮਿਲ ਗਿਆ, ਕੀ ਸੁਖਪਾਲ ਖਹਿਰਾ, ਕੀ ਸਿਮਰਜੀਤ ਬੈਂਸ ਅਤੇ ਕੀ ਅਕਾਲੀ-ਭਾਜਪਾ, ਸਭ ਨੇ ਹੀ ਭਗਵੰਤ ਨੂੰ ਤੰਜਨੁਮਾ ਵਧਾਈਆਂ ਦਿੱਤੀਆਂ, ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਆਪ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ। ਵਿਰੋਧੀਆਂ ਮੁਤਾਬਕ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੀ ਸਹੁੰ ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਸਾਹਿਬ ਵਾਲੀ ਪਾਲਿਸੀ ਤੇ ਅਧਾਰਿਤ ਸੀ।
Read Also ਭਗਵੰਤ ਮਾਨ ਨੇ ਛੱਡੀ ‘ਦਾਰੂ’ , ਕੇਜਰੀਵਾਲ ਦਾ ਖਹਿਰੇ ‘ਤੇ ਹਮਲਾ ! (ਵੀਡੀਓ)
ਖੈਰ ਸਿਆਸਤ ਹੈ ਅਤੇ ਸਿਆਸਤ ਵਿੱਚ ਬਿਆਨਬਾਜ਼ੀਆਂ ਕੋਈ ਨਵੀਂ ਅਤੇ ਅਨੋਖੀ ਗੱਲ ਨਹੀਂ ਪਰ ਆਪ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਨਸ਼ੇ ਦੀ ਦੁਹਾਈ ਦਿੰਦੀ ਆਈ ਹੈ। ਇਸ ਦੇ ਬਾਵਜੂਦ ਭਗਵੰਤ ਮਾਨ ਤੇ ਦਾਰੂ ਦੀ ਮੂਸ਼ਕ ਮਾਰਨ ਦੇ ਇਲਜ਼ਾਮ ਲੱਗਣਾ ਅਤੇ ਇਸ ਤੋਂ ਕਿਤੇ ਜ਼ਿਆਦਾ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਨੇ, ਆਪ ਦੀਆਂ ਜੜ੍ਹਾਂ ਚ ਤੇਲ ਦਾ ਕੰਮ ਕੀਤਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਭਗਵੰਤ ਮਾਨ ਦਾ ਸਟੇਜ ਤੋਂ ਸ਼ਰਾਬ ਪੀਣ ਦਾ ਇਕਰਾਰਨਾਮਾ ਕਰਨਾ, ਸਿੱਧੀ ਬਾਜ਼ੀ ਨੂੰ ਉਲਟਾ ਕਰਦਾ ਹੈ ਜਾਂ ਫਿਰ ਉਲਟੀ ਨੂੰ ਸਿੱਧਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.