Breaking NewsD5 specialIndiaInternationalNews

ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਭਾਰਤ ‘ਚ 5.48 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਅਮਰੀਕਾ ਦੀ ਇਹ IT ਕੰਪਨੀ

ਵਾਸ਼ਿੰਗਟਨ : ਅਮਰੀਕਾ ਦੀ ਆਈਟੀ ਕੰਪਨੀ ਸੇਲਸਫੋਰਸ ਦੀ ਭਾਰਤ ‘ਚ ਆਉਣ ਵਾਲੇ ਦਿਨਾਂ ‘ਚ 5.48 ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਯੋਜਨਾ ਹੈ। ਕੰਪਨੀ ਅਨੁਸਾਰ ਭਾਰਤ ‘ਚ ਜੀਡੀਪੀ ਦੇ ਮਾਮਲੇ ‘ਚ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਨਣ ਦੀ ਸਮਰੱਥਾ ਹੈ। ਸੇਲਸਫੋਰਸ ਦੇ ਮੁੱਖ ਡਾਟਾ ਅਧਿਕਾਰੀ ਵਾਲਾ ਅਫਸ਼ਰ ਨੇ ਕਿਹਾ ਕਿ ਅਸਿੱਧੇ ਰੂਪ ਤੇ ਕੰਪਨੀ ਭਾਰਤ ‘ਚ 13 ਲੱਖ ਰੋਜ਼ਗਾਰ ਪ੍ਰਦਾਨ ਕਰੇਗੀ।

🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਦੀ ਅਰਥ ਵਿਵਸਥਾ ‘ਚ ਅਰਬਾਂ ਡਾਲਰ ਦਾ ਯੋਗਦਾਨ ਕਰਨ ਜਾ ਰਹੇ ਹਨ। ‘ਅਸੀ ਆਪਣੇ ਗ੍ਰਾਹਕਾਂ ਅਤੇ ਭਾਗੀਦਾਰਾਂ ਦੇ ਨਾਲ ਅਸਿੱਧੇ ਰੂਪ ਤੇ 13 ਲੱਖ ਰੋਜ਼ਗਾਰ ਪ੍ਰਦਾਨ ਕਰਨ ਜਾ ਰਹੇ ਹਨ। ਜਦੋਂ ਕਿ ਪ੍ਰਤੱਖ ਰੂਪ ਤੋਂ ਅਸੀ 5,48,000 ਲੋਕਾਂ ਨੂੰ ਰੋਜ਼ਗਾਰ ਦੇਵਾਂਗੇ।’’ ਸੇਲਸਫੋਰਸ ਦਾ ਬਾਜ਼ਾਰ ਪੂੰਜੀਕਰਨ ਲੱਗਭੱਗ 240 ਅਰਬ ਡਾਲਰ ਅਨੁਮਾਨਿਤ ਹੈ।

ਕੈਨੇਡਾ ਤੋਂ ਆਈ ਦਿਲ ਦਹਿਲਾਉਣ ਵਾਲੀ ਖ਼ਬਰ ,ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖੜੇ !

ਅਫਸ਼ਰ ਨੇ ਕਿਹਾ, ‘ਅਗਲੇ ਇੱਕ ਦੋ ਸਾਲ ‘ਚ ਅਸੀ 2,50,000 ਵਿਦਿਆਰਥੀਆਂ ਨੂੰ ਸਿਖਲਾਈ ਦੇਣ ਨੂੰ ਲੈ ਕੇ ਪ੍ਰਤੀਬਧ ਹਾਂ। ਉਨ੍ਹਾਂ ਨੇ ਕਿਹਾ, ‘‘ਭਾਰਤ ‘ਚ ਹਰ ਤਿੰਨ ਸੈਕਿੰਡ ‘ਚ ਇੱਕ ਨਵਾਂ ਵਿਅਕਤੀ ਇੰਟਰਨੈੱਟ ਨਾਲ ਜੁੜਦਾ ਹੈ। ਇਸਦਾ ਮਤਲਬ ਹੈ ਕਿ ਇੰਟਰਨੈੱਟ ਨਾਲ ਜੁੜਣ ਵਾਲਿਆਂ ਦੀ ਸੰਖਿਆ ਅੱਜ 60 ਕਰੋੜ ਤੋਂ ਅਗਲੇ ਪੰਜ ਸਾਲ ਵਿੱਚ ਇੱਕ ਅਰਬ ਤੋਂ ਜਿਆਦਾ ਪਹੁੰਚ ਜਾਵੇਗੀ। ਇਸਦਾ ਇਹ ਵੀ ਮਤਲਬ ਹੈ ਕਿ ਭਾਰਤ ਜੀਡੀਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਵੇਗਾ। ਕੇਵਲ ਚੀਨ ਤੋਂ ਪਿੱਛੇ ਹੋਵੇਗਾ ਜਦੋਂ ਕਿ ਅਮਰੀਕਾ ਤੋਂ ਅੱਗੇ ਹੋਵੇਗਾ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button