Breaking NewsD5 specialIndiaNewsPoliticsPunjab

ਬੇਰੁਜ਼ਗਾਰਾਂ ਨੇ ਪਾਈਆਂ ਲਾਹਨਤਾਂ, ਸਾਡੇ ਸਿਰ ਵੀ ਪੱਗ ਤੇ ਕੈਪਟਨ ਦੇ ਸਿਰ ਵੀ..!

ਚੰਡੀਗੜ੍ਹ : ਕਾਂਗਰਸ ਦਾ ਚੋਰ ਮੈਨੀਫੈਸਟੋ…ਮੰਗਦਾ ਹੈ ਪੰਜਾਬ ਕੈਪਟਨ ਤੋਂ ਜਵਾਬ ….ਨਾ ਘਰ-ਘਰ ਨੌਕਰੀ ਨਾ ਦਿੱਤਾ ਭੱਤਾ…ਕੈਪਟਨ ਸਰਕਾਰ ਦਾ ਨੌਜਵਾਨਾਂ ਨਾਲ ਧੱਕਾ…ਇਹਨਾਂ ਬੈਨਰਾਂ ਨਾਲ ਅੱਜ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਨੇ ਮੋਰਚਾ ਲਗਾਇਆ। ਕੈਪਟਨ ਸਰਕਾਰ ਨੂੰ ਵਾਅਦੇ ਚੇਤੇ ਕਰਵਾਏ ਜੋ ਤਿੰਨ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ।

ਬੇਰੁਜ਼ਗਾਰਾਂ ਨੇ ਪਾਈਆਂ ਲਾਹਨਤਾਂ, ਸਾਡੇ ਸਿਰ ਵੀ ਪੱਗ ਤੇ ਕੈਪਟਨ ਦੇ ਸਿਰ ਵੀ..! UGC ਕਰਕੇ ਵੀ ਵਿਹਲੇ ਹਾਂ (Video)

ਅਕਾਲੀ ਦਲ ਆਪਣੇ ਨਾਲ ਉਹਨਾਂ ਨੌਜਵਾਨਾਂ ਨੂੰ ਲੈ ਕੇ ਆਇਆ ਜਿਹੜੇ ਡਿਗਰੀਆਂ ਹੋਣ ਦੇ ਬਾਵਜੂਦ ਵੀ ਹੁਣ ਤੱਕ ਨੌਕਰੀ ਲਈ ਤਰਸ ਰਹੇ ਹਨ। ਨੌਜਵਾਨਾਂ ਨੇ ਸਵਾਲ ਪੁੱਛਿਆ ਕਿ ਕੈਪਟਨ ਸਾਬ੍ਹ ਸਹੁੰ ਦਾ ਕੀ ਬਣਿਆ। ਉਧਰ ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਜਵਾਬ ਮੰਗਿਆ ਕਿ ਕੈਪਟਨ ਸਾਬ੍ਹ ਨੌਕਰੀ ਕਿੱਥੇ ਹੈ।

ਦਿੱਲੀ ਸੜ੍ਹ ਰਹੀ ਹੈ, ਪਰ ਸਪਨਾ ਚੌਧਰੀ ਦੇ ਠੁਮਕਿਆਂ ਦੇ ਨਜ਼ਾਰੇ ਲੈ ਰਹੇ ਨੇ ਸੁਖਬੀਰ ਬਾਦਲ ! (Video)

ਪੰਜਾਬ ਦੇ ਨੌਜਵਾਨ ਸਰਕਾਰ ਤੋਂ ਹਿਸਾਬ ਜ਼ਰੂਰ ਮੰਗਣਗੇ ਕਿਉਂਕਿ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਸੁਫਨੇ ਵਿਖਾਏ ਸੀ। ਵਾਅਦਿਆਂ ਦੀ ਝੜੀ ਲਗਾਈ ਤਾਂ ਬਹੁਮਤ ਨਾਲ ਸੱਤਾ ‘ਚ ਆਏ ਪਰ ਹੁਣ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਦੇ ਕੇ ਖਹਿੜਾ ਛੁਡਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button