ਬੇਕਾਬੂ ਬੱਸ ਦੀ ਟੱਕਰ ਨਾਲ ਨਹਿਰ ‘ਚ ਡਿੱਗਿਆ ਵਿਦਿਆਰਥੀਆਂ ਨਾਲ ਭਰਿਆ Auto

ਗੁਰਦਾਸਪੁਰ : ਦੀਨਾਨਗਰ ਦੇ ਪਿੰਡ ਧਮਰਾਈ ਦੇ ਕੋਲ ਅਪਰਬਾਰੀ ਦੁਆਬ ਨਹਿਰ ‘ਤੇ ਇੱਕ ਵੱਡਾ ਹਾਦਸਾ ਹੋ ਗਿਆ। ਇੱਥੇ ਨਹਿਰ ‘ਤੇ ਖੜੇ ਇੱਕ ਆਟੋ ਨੂੰ ਬੇਕਾਬੂ ਬੱਸ ਨੇ ਟੱਕਰ ਮਾਰ ਦਿੱਤੀ, ਜਿਸਦੇ ਨਾਲ ਆਟੋ ‘ਚ ਸਵਾਰ ਵਿਦਿਆਰਥੀ ਨਹਿਰ ‘ਚ ਜਾ ਡਿੱਗੇ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਨੇ ਹਰਕਤ ‘ਚ ਆਉਂਦਿਆਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਪੰਜਾਬ ਤੋਂ ਦਿੱਲੀ ਪਹੁੰਚੀ ਅਜੀਬ ਚੀਜ਼, ਖੜ੍ਹ-ਖੜ੍ਹ ਦੇਖਣ ਲੱਗੇ ਦਿੱਲੀ ਵਾਲੇ D5 Channel Punjabi
ਉਥੇ ਹੀ ਜਿਵੇਂ ਹੀ ਘਟਨਾ ਦੇ ਬਾਰੇ ‘ਚ ਜਾਣਕਾਰੀ ਮਿਲੀ ਤਾਂ ਬੱਚਿਆਂ ਦੇ ਮਾਪੇ ਘਟਨਾ ਸਥਾਨ ‘ਤੇ ਪਹੁੰਚ ਗਏ। ਬੱਚੀਆਂ ਨੂੰ ਠੀਕ ਸਲਾਮਤ ਦੇਖ ਮਾਪਿਆਂ ਨੇ ਰਾਹਤ ਦਾ ਸਾਹ ਲਿਆ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜ਼ਾਇਜਾ ਕੀਤਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.