Breaking NewsD5 specialIndiaNewsPunjabVideo

ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਮੁੜ ਹੋਈ ਸ਼ੁਰੂ

ਬਰਗਾੜੀ ਬੇਅਦਬੀ ਮਾਮਲਿਆਂ ਦੀ ਮੁੜ ਤੋਂ ਜਾਂਚ ਹੋਵੇਗੀ | ਸੀਬੀਆਈ ਦੀ ਟੀਮ ਬੁਰਜ ਜਵਾਹਰ ਸਿੰਘ ਵਾਲਾ ਪਿੰਡ ‘ਚ ਪਹੁੰਚੀ ਹੈ | ਇਸ ਤੋਂ ਪਹਿਲਾਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਅਦਾਲਤ ‘ਚ ਪੇਸ਼ ਕੀਤੀ ਸੀ |ਜਿਸ ‘ਚ ਬੇਅਦਬੀ ਮਾਮਲਿਆਂ ਦੀ ਜਾਂਚ ਬੰਦ ਕਰਨ ਦਾ ਜ਼ਿਕਰ ਕੀਤਾ ਗਿਆ ਸੀ | ਇਸ ‘ਤੇ ਕਾਫ਼ੀ ਹੰਗਾਮਾ ਹੋਇਆ |ਇਸ ਤੋਂ ਬਾਅਦ ਕੈਪਟਨ ਸਰਕਾਰ ਨੇ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ |

ਭਾਈ ਧਿਆਨ ਸਿੰਘ ਮੰਡ ਦਾ ਬਰਗਾੜੀ ਮੋਰਚੇ ਬਾਰੇ ਵੱਡਾ ਐਲਾਨ, ਮੁੱਖ ਮੰਤਰੀ ਨੂੰ ਸਿੱਧੇ-ਸਿੱਧੇ ਸ਼ਬਦਾਂ ‘ਚ ਸੁਣਾਇਆ ਫ਼ੈਸਲਾ (ਵੀਡੀਓ)

ਸਿੱਟ ਦੇ ਮੁਖੀ ਡੀਜੀਪੀ ਪ੍ਰਬੋਧ ਕੁਮਾਰ ਨੇ ਵੀ ਸੀਬੀਆਈ ਨੂੰ ਚਿੱਠੀ ਲਿਖੀ |ਅਤੇ ਏਸੇ ਆਧਾਰ ‘ਤੇ ਸੀਬੀਆਈ ਨੇ ਕਲੋਜ਼ਰ ਰਿਪੋਰਟ ਨੂੰ ਪੈਂਡਿੰਗ ਰੱਖਣ ਦੀ ਮੰਗ ਕੀਤੀ ਤੇ ਅਦਾਲਤ ‘ਚ ਕਿਹਾ ਕਿ ਉਹ ਮੁੜ ਤੋਂ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰਨਗੇ | ਸੋ ਹੁਣ ਸੀਬੀਆਈ ਦੀ ਟੀਮ ਇਕ ਵਾਰ ਮੁੜ ਤੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਪਹੁੰਚ ਕੇ ਕੇਸਾਂ ਦੀ ਪੜਤਾਲ ਕਰਨ ਜਾ ਰਹੀ ਹੈ |

 

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button