ਬੇਅਦਬੀ ਦੀਆਂ ਘਟਨਾਵਾਂ ‘ਤੇ ਸਲਾਹ ਮਸ਼ਵਰਾ ਕਰਨ ਲਈ Sukhbir Badal ਨੇ ਬੁਲਾਈ ਕੋਰ ਕਮੇਟੀ ਦੀ ਬੈਠਕ, 23 ਦਸੰਬਰ ਨੂੰ ਹੋਵੇਗੀ ਮੀਟਿੰਗ

ਚੰਡੀਗੜ੍ਹ : ਹਾਲ ਹੀ ‘ਚ ਅੰਮ੍ਰਿਤਸਰ ਅਤੇ ਕਪੂਰਥਲਾ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਤੋਂ ਬਾਅਦ ਤਮਾਮ ਨੇਤਾ ਇਨ੍ਹਾਂ ਘਟਨਾਵਾਂ ਦੀ ਜਾਂਚ ਦੀ ਮੰਗ ਕਰ ਰਹੇ ਹਨ। ਉਥੇ ਹੀ ਇਸ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ‘ਤੇ ਵਿਚਾਰ ਚਰਚਾ ਕਰਨ ਲਈ ਅਤੇ ਸੂਬੇ ਦੀ ਮੌਜੂਦਾ ਹਾਲਤ ‘ਤੇ ਚਰਚਾ ਕਰਨ ਲਈ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਇਸਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਦਿੱਤੀ ਹੈ।
ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ ,ਖੁਸ਼ ਕੀਤੇ ਪੰਜਾਬ ਵਾਸੀ, ਵੱਡਾ ਬਿਆਨ,ਧਮਾਕੇਦਾਰ ਸਪੀਚ
ਦਲਜੀਤ ਚੀਮਾ ਨੇ ਟਵੀਟ ਕਰ ਲਿਖਿਆ ਬੇਅਦਬੀ ਵਰਗੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਸ਼ਾਂਤੀ ਅਤੇ ਸਦਭਾਵਨਾ ਵਿਗਾੜਣ ਦੀ ਡੂੰਘੀ ਸਾਜਿਸ਼ ਕਰ ਰਹੀਆਂ ਹਨ, ਇਸ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਲਾਹ ਮਸ਼ਵਰਾ ਕਰਨ ਅਤੇ ਸੂਬੇ ਦੀ ਮੌਜੂਦਾ ਹਾਲਤ ‘ਤੇ ਚਰਚਾ ਕਰਨ ਲਈ 23 ਦਸੰਬਰ ਨੂੰ ਚੰਡੀਗੜ੍ਹ ‘ਚ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ।
Describing the recent incidents of sacrilege as shocking & a deep rooted conspiracy to disturb peace & com harmony, SAD Pres S Sukhbir S Badal has convened a meeting of Core Committee on Dec 23 in Chandigarh to deliberate on the issue & to discuss current situation in state.
— Dr Daljit S Cheema (@drcheemasad) December 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.