EntertainmentTop News

‘ਬੁੱਕ ਮਾਈ ਸ਼ੋਅ’ ‘ਤੇ ਟਰੈਂਡਿੰਗ ’ਚ ਛਾਈ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’

ਚੰਡੀਗੜ੍ਹ : ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ 5 ਅਕਤੂਬਰ ਯਾਨੀ ਬੁੱਧਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਹੈ। ਇਸ ਦੇ ਚਲਦਿਆਂ ਫ਼ਿਲਮ ‘ਬੁੱਕ ਮਾਈ ਸ਼ੋਅ’ ਦੀ ਟਰੈਂਡਿੰਗ ਲਿਸਟ ’ਚ ਆ ਗਈ ਹੈ। ਫ਼ਿਲਮ ‘ਬੁੱਕ ਮਾਈ ਸ਼ੋਅ’ ’ਚ ਦੂਜੇ ਨੰਬਰ ’ਤੇ ਟਰੈਂਡ ਕਰ ਰਹੀ ਹੈ। ਇਸ ਨੇ ਮਸ਼ਹੂਰ ਬਾਲੀਵੁੱਡ ਫ਼ਿਲਮਾਂ ‘ਬ੍ਰਹਮਾਸਤਰ’, ‘ਪੋਨੀਯੀਨ ਸੇਲਵਨ 1’ ਤੇ ‘ਵਿਕਰਮ ਵੇਧਾ’ ਨੂੰ ਪਛਾੜ ਦਿੱਤਾ ਹੈ।

SGPC ਨਾਲ ਬਾਦਲਾਂ ਦੀ ਟੁੱਟੀ ਸਾਂਝ ? ਪਿਆ ਰੌਲਾ, ਵਿਧਾਨ ਸਭਾ ’ਚ ਮਤਾ ਪਾਸ! Gangster Deepak Tinu ਬਾਰੇ ਖੁਲਾਸਾ

ਦੱਸ ਦਈਏ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਜਲਦ ਸ਼ੁਰੂ ਹੋਣ ਵਾਲੀ ਹੈ। ਫ਼ਿਲਮ ’ਚ ਕਾਮੇਡੀ ਦੇ ਨਾਲ-ਨਾਲ ਵੱਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ’ਚ ਦਿਲਜੀਤ ਤੇ ਸਰਗੁਣ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ’ਚ ਦਿਲਜੀਤ ਤੇ ਸਰਗੁਣ ਤੋਂ ਇਲਾਵਾ ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੇਸਿਕਾ ਗਿੱਲ, ਸੰਗਤਾਰ ਸਿੰਘ, ਲਖਨ ਪਾਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵੇ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button