Breaking NewsD5 specialIndiaNewsPunjab

ਬੁਰਾੜੀ ‘ਚ ਟਰੈਕਟਰ ਮਾਰਚ ਦੌਰਾਨ ਪੁਲਿਸ ਦੇ ਨਾਲ ਕਿਸਾਨਾਂ ਦੀ ਝੜਪ

ਨਵੀਂ ਦਿੱਲੀ : ਸਖਤ ਸੁਰੱਖਿਆ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ਤੋਂ ਟਰੈਕਟਰ ਰੈਲੀ ਕੱਢੀ। ਉਥੇ ਹੀ ਬੁਰਾੜੀ ‘ਚ ਵੀ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਬੁਰਾੜੀ ਗਰਾਊਂਡ ਤੋਂ ਹਾਈਵੇਅ ‘ਤੇ ਟਰੈਕਟਰ ਮਾਰਚ ਕੱਢਿਆ। ਵੱਡੀ ਗਿਣਤੀ ‘ਚ ਕਿਸਾਨਾਂ ਨੂੰ ਮੁੱਖ ਹਾਈਵੇਅ ‘ਤੇ ਜਾਂਦੇ ਦੇਖ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ।

ਕਿਸਾਨਾਂ ਨੇ ਲਾਲ ਕਿਲ੍ਹੇ ਵੱਲ ਨੂੰ ਸਿੱਧੇ ਕਰਤੇ ਟਰੈਕਟਰ,ਦਿੱਲੀ ‘ਚ ਕਰਤਾ ਚੱਕਾ ਜਾਮ

ਦੱਸ ਦਈਏ ਕਿ ਭਿਆਨਕ ਠੰਡ, ਮੀਂਹ  ਦੇ ਬਾਵਜੂਦ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆ  ਦੇ ਹਜ਼ਾਰਾਂ ਕਿਸਾਨ ਪਿਛਲੇ 40 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਅਲੱਗ – ਅਲੱਗ ਸੀਮਾਵਾਂ ‘ਤੇ ਡਟੇ ਹੋਏ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ,  ਫਸਲਾਂ ਲਈ ਹੇਠਲੇ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੇਣ ਅਤੇ 2 ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੇ ਵਿੱਚ ਸੋਮਵਾਰ ਨੂੰ 7ਵੇਂ ਦੌਰ ਦੀ ਬੈਠਕ ਬੇਨਤੀਜਾ ਰਹੀ ਸੀ ਕਿਉਂਕਿ ਕਿਸਾਨ ਤਿੰਨੋਂ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਆਪਣੀ ਮੰਗ ‘ਤੇ ਡਟੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button