D5 specialOpinion

ਬਿਲਕੀਸ ਬਾਨੋ ਕੇਸ ; ਸ਼ੁਕਰ ਹੈ ! ਬੇਇਨਸਾਫ਼ੀ ਖਿਲਾਫ,ਕਿਸੇ ਦੀ ਜਮੀਰ ਤਾਂ ਜਾਗੀ !

ਸੁਬੇਗ ਸਿੰਘ, ਸੰਗਰੂਰ

ਜਦੋਂ ਤੋਂ ਇਸ ਧਰਤੀ ਤੇ ਜੀਵ ਜੰਤੂ ਤੇ ਮਨੁੱਖ ਪੈਦਾ ਹੋਇਆ ਹੈ। ਉਦੋਂ ਤੋਂ ਹੀ ਜਬਰ ਜੁਲਮ ਹੁੰਦਾ ਆਇਆ ਹੈ। ਜੁਲਮ ਕਰਨ ਵਾਲਾ,ਕਦੇ ਇਹ ਜੁਲਮ, ਤਾਕਤ ਦੇ ਨਸ਼ੇ ਚ ਕਰਦਾ ਹੈ।ਕਦੇ ਜਾਤ ਪਾਤ,ਕਦੇ ਧਰਮ,ਕਦੇ ਚੌਧਰ,ਕਦੇ ਧਨ ਦੌਲਤ,ਕਦੇ ਆਪਣੀ ਹਵਸ ਮਿਟਾਉਣ ਅਤੇ ਕਦੇ ਕਿਸੇ ਹੋਰ ਚੀਜ ਲਈ ਕਰਦਾ ਹੈ।ਇਹ ਜੁਲਮ ਭਵਿੱਖ ਚ ਵੀ ਹੁੰਦਾ ਰਹੇਗਾ।ਪਰ ਫੇਰ ਵੀ,ਇਸ ਜੁਲਮ ਅੱਗੇ ਨਾ ਝੁਕਣ ਵਾਲਿਆਂ ਅਤੇ ਹੱਕ ਸੱਚ ਤੇ ਇਨਸਾਫ਼ ਲਈ,ਲੜ੍ਹਨ ਵਾਲੇ ਲੋਕ ਵੀ ਸਮੇਂ 2 ਤੇ ਮੈਦਾਨ ਚ ਨਿੱਤਰ ਹੀ ਆਉਂਦੇ ਹਨ।ਜਿੰਨ੍ਹਾਂ ਨੂੰ ਲੋਕੀ ਸਲਾਮਾਂ ਕਰਦੇ ਹਨ।
ਭਾਵੇਂ ਮਰਨਾ ਤਾਂ ਸਭ ਨੇ ਹੀ ਹੈ,ਪਰ ਜਿਹੜੇ ਲੋਕ ਬੇਇਨਸਾਫ਼ੀ ਦੇ ਖਿਲਾਫ ਡਟ ਜਾਂਦੇ ਹਨ ਅਤੇ ਆਖਰ ਤੱਕ ਜੁਲਮ ਅੱਗੇ ਨਹੀਂ ਝੁੱਕਦੇ।

ਆਖਰ ਜਿੱਤ,ਉਨ੍ਹਾਂ ਲੋਕਾਂ ਦੀ ਹੀ ਹੁੰਦੀ ਹੈ।ਇਹ ਉਹ ਲੋਕ ਹੁੰਦੇ ਹਨ,ਜਿੰਨ੍ਹਾਂ ਦੀ ਜਮੀਰ ਕਿਸੇ ਵਕਤ,ਬੇਇਨਸਾਫ਼ੀ ਦੇ ਖਿਲਾਫ ਜਾਗ ਉੱਠਦੀ ਹੈ।ਕਿਉਂਕਿ ਜਿੰਦਗੀ ਚ ਅਣਖ ਨਾਲ ਜਿਉਣ ਲਈ,ਜਮੀਰ ਦਾ ਜਾਗਣਾ ਬੜਾ ਜਰੂਰੀ ਹੁੰਦਾ ਹੈ। ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ ਇੱਕ ਅਤੇ ਕਾਲਮ ਨੰਬਰ ਇੱਕ ਤੇ ਇੱਕ ਖਬਰ, ਬਿਲਕੀਸ ਕੇਸ : ਤਿੰਨ ਮੁਸਲਿਮ ਵਿਧਾਇਕਾਂ ਵੱਲੋਂ ਰਾਸਟਰਪਤੀ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਸਿਰਲੇਖ ਹੇਠ ਛਪੀ।ਜਿਸ ਵਿੱਚ ਗੁਜਰਾਤ ਦੇ ਤਿੰਨ ਮੁਸਲਿਮ ਵਿਧਾਇਕਾਂ,ਗਿਆਸੂਦੀਨ ਸ਼ੇਖ,ਇਮਰਾਨ ਖੇੜੇਵਾਲਾ ਤੇ ਜਾਵੇਦ ਪੀਰਜ਼ਾਦਾ ਨੇ,ਬਿਲਕੀਸ ਕੇਸ ਦੇ 11 ਦੋਸ਼ੀਆਂ ਨੂੰ ਰਿਹਾ ਕਰਨ ਦੇ ਵਿਰੋਧ ਚ,ਮਾਨਯੋਗ ਰਾਸਟਰਪਤੀ ਦਰੌਪਦੀ ਮੁਰਮੂ ਜੀ ਨੂੰ ਇੱਕ ਮੰਗ ਪੱਤਰ ਦਿੱਤਾ।

ਜਿਸ ਵਿੱਚ ਅਪੀਲ ਕੀਤੀ ਗਈ, ਕਿ ਦੋਸ਼ੀਆਂ ਦੀ ਰਿਹਾਈ ਨੂੰ ਰੱਦ ਕਰਕੇ,ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਜਾਵੇ।ਕਿਉਂਕਿ ਇਹ ਸਾਰੇ ਦੋਸ਼ੀ ਸੰਗੀਨ ਜੁਰਮ,ਸਮੂਹਿਕ ਹੱਤਿਆ ਅਤੇ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਹਨ।ਪਰ ਗੁਜਰਾਤ ਦੀ ਭਾਜਪਾ ਸਰਕਾਰ ਨੇ,ਇੰਨ੍ਹਾਂ ਦੋਸ਼ੀਆਂ ਨੂੰ ਇਉਂ ਰਿਹਾ ਕਰ ਦਿੱਤਾ,ਜਿਵੇਂ ਇਹ ਆਮ ਦੋਸ਼ੀ ਹੀ ਹੋਣ। ਹੁਣ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਇਸ ਅਪੀਲ ਦੀ ਵੱਡੀ ਗੱਲ ਇਹ ਨਹੀਂ,ਕਿ ਮਾਨਯੋਗ ਰਾਸਟਰਪਤੀ ਜੀ,ਉਨ੍ਹਾਂ ਨੂੰ ਆਪਣੀ ਸੰਵਿਧਾਨਕ ਤਾਕਤ ਦੀ ਵਰਤੋਂ ਕਰਦਿਆਂ,ਉਨ੍ਹਾਂ ਦੀ ਰਿਹਾਈ ਨੂੰ ਰੱਦ ਕਰਦੇ ਹਨ ਜਾਂ ਨਹੀਂ।ਇਹ ਰਾਸਟਰਪਤੀ ਜੀ ਦਾ ਆਪਣਾ ਫੈਸਲਾ ਹੈ।ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਦੇਸ਼ ਦੇ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੇ,ਖਾਸ ਕਰਕੇ ਰਾਜਨੀਤਕ ਲੀਡਰਾਂ ਨੇ ਇਸ ਪ੍ਰਕਾਰ ਦੀ ਬੇਇਨਸਾਫ਼ੀ ਦੇ ਖਿਲਾਫ ਆਪਣੀ ਆਵਾਜ਼ ਤਾਂ ਬੁਲੰਦ ਕੀਤੀ ਹੈ।

ਇਹ ਇੱਕ ਵੱਖਰਾ ਵਿਸ਼ਾ ਹੈ,ਕਿ ਇਹ ਆਵਾਜ਼,ਜਮੀਰ ਦੀ ਆਵਾਜ਼ ਹੈ ਜਾਂ ਫਿਰ ਕੋਈ ਰਾਜਨੀਤਕ ਮਜਬੂਰੀ ਹੈ।ਪਰ ਜਿੰਨ੍ਹਾਂ ਵੀ ਤਿੰਨ੍ਹਾਂ ਵਿਧਾਇਕਾਂ ਨੇ,ਇਸ ਬੇਇਨਸਾਫ਼ੀ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ,ਉਹ ਤਿੰਨੋਂ ਹੀ ਵਿਧਾਇਕਾਂ ਦਾ ਇਹ ਸਲਾਘਾਯੋਗ ਕਦਮ ਹੈ ਅਤੇ ਉਹ ਵਿਧਾਇਕ,ਇਸ ਨੇਕ ਕਾਰਜ ਲਈ ਵਧਾਈ ਦੇ ਪਾਤਰ ਵੀ ਹਨ। ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ,ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਦੇ ਖਿਲਾਫ, ਆਪਣੀ ਜਮੀਰ ਦੀ ਆਵਾਜ਼ ਉਠਾਉਣ ਲੱਗ ਪੈਣ,ਤਾਂ ਦੇਸ਼ ਚ ਕਾਫੀ ਹੱਦ ਤੱਕ ਜੁਲਮ ਅਤੇ ਬੇਇਨਸਾਫ਼ੀ ਨੂੰ ਠੱਲ੍ਹ ਪੈ ਸਕਦੀ ਹੈ।ਪਰ ਇਹ ਤਾਂ ਵਕਤ ਹੀ ਦੱਸੇਗਾ,ਕਿ ਆਮ ਆਵਾਮ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਜਮੀਰ ਕਦੋਂ ਜਾਗੇਗੀ ਅਤੇ ਉਹ ਬੇਇਨਸਾਫ਼ੀ ਦੇ ਖਿਲਾਫ਼ ਆਪਣੀ ਆਵਾਜ਼ ਕਦੋਂ ਬੁਲੰਦ ਕਰਨਗੇ।ਬੱਸ,ਇਹੋ ਸਵਾਲ ਸੁਲਝਾਉਣਾ ਹੀ,ਅਜੇ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button