PunjabTop News

ਬਿਨਾਂ ਸਿਰ ਦੇ ਕੀਤਾ ਗਿਆ ਅੰਤਿਮ ਸੰਸਕਾਰ, ਸਕਾਰਪੀਓ ਦੀ ਟੱਕਰ ਕਾਰਨ ਸਾਈਕਲ ਸਵਾਰ ਦਾ ਸਿਰ ਧੜ ਤੋਂ ਹੋ ਗਿਆ ਸੀ ਵੱਖ

ਪਟਿਆਲਾ ਵਿੱਚ ਇੱਕ ਤੇਜ਼ ਰਫ਼ਤਾਰ ਸਕਾਰਪੀਓ ਦੀ ਟੱਕਰ ਵਿੱਚ ਮਾਰੇ ਗਏ ਨਵਦੀਪ ਕੁਮਾਰ (43) ਦਾ ਐਤਵਾਰ ਨੂੰ ਬਿਨਾਂ ਸਿਰ ਦੇ ਸਸਕਾਰ ਕਰ ਦਿੱਤਾ ਗਿਆ। ਪੁਲਿਸ ਅਜੇ ਤੱਕ ਨੌਜਵਾਨ ਦਾ ਸਿਰ ਵੀ ਬਰਾਮਦ ਨਹੀਂ ਕਰ ਸਕੀ ਹੈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਮੁੱਖ ਦੋਸ਼ੀ ਸੁਖਮਨ ਸਿੰਘ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਹੋਇਆ ਹੈ। ਇਨ੍ਹੀਂ ਦਿਨੀਂ ਉਹ ਆਪਣੇ ਘਰ ਆਇਆ ਹੋਇਆ ਸੀ। ਘਟਨਾ ਵਾਲੇ ਦਿਨ ਉਹ ਸਕਾਰਪੀਓ ‘ਚ ਆਪਣੇ ਦੋਸਤਾਂ ਨਾਲ ਮੌਜ-ਮਸਤੀ ਕਰਨ ਗਿਆ ਸੀ। ਥਾਣਾ ਇੰਚਾਰਜ ਤ੍ਰਿਪੜੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਸੁਖਮਨ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ, ਪਰ ਉਥੋਂ ਪਾਸਪੋਰਟ ਨਹੀਂ ਮਿਲਿਆ, ਜਲਦ ਹੀ ਉਸ ਖਿਲਾਫ ਐੱਲ.ਓ.ਸੀ. ਜਾਰੀ ਕੀਤਾ ਜਾਵੇਗਾ.

ਸੁਖਮਨ ਦੇ ਪਿਤਾ ਸੇਵਾਮੁਕਤ ਅਧਿਆਪਕ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਹਾਦਸੇ ਦੇ ਬਾਅਦ ਤੋਂ ਬੇਟਾ ਘਰ ਨਹੀਂ ਆਇਆ ਅਤੇ ਉਸ ਦਾ ਫ਼ੋਨ ਵੀ ਲਗਾਤਾਰ ਸਵਿੱਚ ਆਫ਼ ਆ ਰਿਹਾ ਹੈ। ਪੁਲਿਸ ਅਨੁਸਾਰ ਬਾਕੀ ਤਿੰਨ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਸੁਖਮਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋਵੇਗੀ।ਸਕਾਰਪੀਓ ਗੱਡੀ ਨਾਲ ਟਕਰਾਉਣ ਤੋਂ ਬਾਅਦ ਸ਼ੀਸ਼ੇ ਵਿੱਚ ਫਸ ਗਿਆ ਅਤੇ ਉਸ ਦੀ ਗਰਦਨ ਕੱਟੀ ਗਈ ਅਤੇ ਧੜ ਸੜਕ ‘ਤੇ ਡਿੱਗ ਗਿਆ। ਬਾਜਵਾ ਨੇ ਦੱਸਿਆ ਕਿ ਜਦੋਂ ਸਿਰ ਕਾਰ ਦੇ ਅੰਦਰ ਡਿੱਗਿਆ ਤਾਂ ਲੜਕੇ ਬਹੁਤ ਡਰ ਗਏ ਅਤੇ ਫਿਰ ਉਨ੍ਹਾਂ ਨੇ ਇਸ ਨੂੰ ਲਿਫਾਫੇ ‘ਚ ਪਾ ਕੇ ਕਿਤੇ ਸੁੱਟ ਦਿੱਤਾ, ਨੌਜਵਾਨ ਦੀ ਮੌਤ ਸਿਰ ਵੱਢਣ ਕਾਰਨ ਹੋਈ,

 ਪੁਲਿਸ ਵੱਲੋਂ ਡੌਗ ਸਕੁਐਡ ਦੀ ਮਦਦ ਨਾਲ ਮ੍ਰਿਤਕ ਦਾ ਸਿਰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button