Breaking NewsD5 specialIndiaNews

ਬਿਜਲੀ ਵਿਭਾਗ ਨੇ ਲੱਖਾਂ ਦਾ ਬਿੱਲ ਭੇਜ, ਕਿਸਾਨ ਦੇ ਉਡਾਏ ਹੋਸ਼

ਨਵੀਂ ਦਿੱਲੀ : ਹਰਿਆਣਾ ਦੇ ਜੀਂਦ ਜਿਲ੍ਹੇ ਵਿੱਚ ਬਿਜਲੀ ਵਿਭਾਗ ਦੇ ਕਾਰਨਾਮੇ ਤੋਂ ਕਿਸਾਨ ਪ੍ਰੇਸ਼ਾਨ ਹੈ। ਜੀਂਦ ਜਿਲ੍ਹੇ ਵਿੱਚ ਜੁਲਾਨਾ ਕਸਬੇ ਦੇ ਕਿਸਾਨ ਨੂੰ ਇੱਕ ਲੱਖ ਤੋਂ ਜ਼ਿਆਦਾ ਬਿਜਲੀ ਬਿੱਲ ਭੇਜ ਦਿੱਤਾ ਹੈ। ਜਿਸ ਨਾਲ ਕਿਸਾਨ ਪ੍ਰੇਸ਼ਾਨ ਹੈ ਅਤੇ ਇਸਨੂੰ ਸਹੀ ਕਰਵਾਉਣ ਲਈ ਵਿਭਾਗ ਦੇ ਚੱਕਰ ਲਗਾ ਕੇ ਤੰਗ ਆ ਚੁੱਕਿਆ ਹੈ। ਪਿੰਡ ਸ਼ਾਦੀਪੁਰ ਦੇ ਕਿਸਾਨ ਸੁਨੇਹਰਾ ਨੇ ਦੱਸਿਆ ਕਿ ਉਹ ਲਗਾਤਾਰ ਬਿਜਲੀ ਦੇ ਬਿਲ ਭਰ ਰਿਹਾ ਹੈ।

ਟਕਸਾਲੀਆਂ ਦਾ ਇੱਕ ਹੋਰ ਝਟਕਾ , ਬਾਦਲਾਂ ਦੀ ਸੱਜੀ ਬਾਂਹ ਨੂੰ ਪਾਇਆ ਚੋਗਾ , ਇਹ ਹੈ ਟਕਸਾਲੀਆਂ ਦਾ PLAN-B

ਉਸਦਾ ਔਸਤ ਬਿਲ ਦੋ ਮਹੀਨਿਆਂ ਵਿੱਚ ਇੱਕ ਹਜ਼ਾਰ ਰੁਪਏ ਤੋਂ ਹੇਠਾਂ ਹੀ ਆਉਂਦਾ ਹੈ। ਦਸੰਬਰ ਵਿੱਚ ਵੀ ਉਸਨੇ ਪੂਰਾ ਬਿਲ ਬਿਜਲੀ ਦਾ ਭਰ ਦਿੱਤਾ ਸੀ। ਹੁਣ ਬਿਜਲੀ ਵਿਭਾਗ ਨੇ ਉਸਨੂੰ ਇੱਕ ਲੱਖ 9 ਸੌ 44 ਰੁਪਏ ਬਿਲ ਭੇਜ ਦਿੱਤਾ। ਜ਼ਿਆਦਾ ਬਿਲ ਨੂੰ ਦੇਖਕੇ ਕਿਸਾਨ ਦੇ ਪਸੀਨੇ ਛੁਟ ਗਏ ਹਨ। ਕਿਸਾਨ ਨੇ ਦੱਸਿਆ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਵਜ੍ਹਾ ਨਾਲ ਉਸਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਦੋਂ ਉਹ ਲਗਾਤਾਰ ਬਿਜਲੀ ਦਾ ਬਿਲ ਭਰ ਰਿਹਾ ਹੈ ਤਾਂ ਇੰਨਾ ਬਿੱਲ ਕਿਵੇਂ ਆ ਗਿਆ। ਉਸਦੀ ਬਿਜਲੀ ਦੀ ਲੋੜ ਵੀ ਕਾਫ਼ੀ ਘੱਟ ਹੈ। ਦਸੰਬਰ ਮਹੀਨੇ ਵਿੱਚ ਉਸਨੇ 600 ਰੁਪਏ ਬਿਜਲੀ ਦਾ ਬਿਲ ਭਰਿਆ ਸੀ। ਵਿਭਾਗ ਨੇ ਬਿਜਲੀ ਬਿੱਲਾਂ ਵਿੱਚ ਵੀ ਮੀਟਰ ਰੀਡਿੰਗ ਠੀਕ ਢੰਗ ਨਾਲ ਨਹੀਂ ਦਿਖਾਈ। ਹੁਣ ਵਿਭਾਗ ਨੇ ਦੋ ਮਹੀਨਿਆ ਵਿੱਚ 13150 ਯੂਨਿਟ ਦਾ ਬਿਲ 100944 ਰੁਪਏ ਦਾ ਬਿੱਲ ਦੇ ਦਿੱਤਾ ਹੈ। ਕਿਸਾਨ ਨੇ ਵਿਭਾਗ ਨੂੰ ਬਿਜਲੀ ਬਿਲ ਠੀਕ ਕਰਨ ਦੀ ਮੰਗ ਕੀਤੀ ਹੈ।

ਬੁੱਤ ਤੋੜਨ ਵਾਲਿਆਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ | ਸਰਕਾਰ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਜਦੋਂ ਇਸ ਬਿਲ ਦੇ ਬਾਰੇ ‘ਚ ਬਿਜਲੀ ਵਿਭਾਗ ਦੇ ਐਸਡੀਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨ ਦਾ ਬਿਲ ਉਸਦੇ ਘਰ ਦਾ ਹੈ ਅਤੇ ਰੀਡਿੰਗ ਦੀ ਗਲਤੀ ਦੀ ਵਜ੍ਹਾ ਨਾਲ ਇਹ ਬਿਲ ਆਇਆ ਹੋਇਆ ਹੈ। ਕਿਸਾਨ ਦਾ ਬਿੱਲ ਛੇਤੀ ਹੀ ਠੀਕ ਕਰ ਦਿੱਤਾ ਜਾਵੇਗਾ ਅਤੇ ਅੱਗੇ ਤੋਂ ਰੀਡਿੰਗ ਵਾਲਿਆਂ ਨੂੰ ਹਿਦਾਇਤ ਦੇ ਦਿੱਤੀ ਗਈ ਹੈ ਕਿ ਅੱਗੇ ਤੋਂ ਲੋਕਾਂ ਦੇ ਮੀਟਰ ਦੀ ਰੀਡਿੰਗ ਠੀਕ ਲੈ ਕੇ ਆਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button