PunjabTop News

ਬਿਕਰਮ ਮਜੀਠੀਆ ਨੂੰ ਕੋਈ ਵਿਸ਼ੇਸ਼ ਖ਼ਤਰਾ ਨਹੀਂ ਹੈ। ਦੂਜੇ ਪਾਸੇ ਪਟੀਸ਼ਨਰ ਦੇ ਵਕੀਲ ਨੇ ਦਿੱਤੀ ਦਲੀਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਪੱਖ ਨੇ ਦੱਸਿਆ ਕਿ ਮਜੀਠੀਆ ਨਾਲ ਇਸ ਵੇਲੇ 15 ਸੁਰੱਖਿਆ ਕਰਮੀ ਤਾਇਨਾਤ ਹਨ। ਇਸ ਸਮੇਂ ਪਟੀਸ਼ਨਰ (ਬਿਕਰਮ ਮਜੀਠੀਆ) ਨੂੰ ਕੋਈ ਵਿਸ਼ੇਸ਼ ਖ਼ਤਰਾ ਨਹੀਂ ਹੈ। ਦੂਜੇ ਪਾਸੇ ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ Z-ਸ਼੍ਰੇਣੀ ਸੁਰੱਖਿਆ ਮਿਲੀ ਹੋਈ ਸੀ।

ਸਰਕਾਰ ਨੇ ਤਾਜ਼ਾ ਹਲਫਨਾਮਾ ਦਾਇਰ ਕਰਨ ਲਈ ਸਮਾਂ ਮੰਗਿਆ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਖਤਰੇ ਦਾ ਮੁੱਲਾਂਕਣ ਕਰਕੇ ਸੀਲਬੰਦ ਕਵਰ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਨੂੰ ਮੁੱਖ ਸਕੱਤਰ ਨੂੰ ਡੀਜੀਪੀ ਨਾਲ ਸਲਾਹ ਕਰਕੇ ਖਤਰੇ ਦਾ ਮੁੱਲਾਂਕਣ ਕਰਕੇ ਨਵਾਂ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button