
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਬੀਤੀ ਦਿਨੀਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ। ਜ਼ਮਾਨਤ ਮਿਲਣ ਤੋਂ ਪਹਿਲਾਂ ਡੇਰਾ ਬਿਆਸ ਦੇ ਸਾਬਕਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਜੇਲ੍ਹ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮਜੀਠੀਆ ‘ਤੇ ਲੱਗੇ ਇਲਜ਼ਾਮ ਸਭ ਗਲਤ ਹਨ।
ਗੁਰਿੰਦਰ ਸਿੰਘ ਢਿੱਲੋਂ ਦੀ ਬਿਕਰਮ ਮਜੀਠੀਆ ਨਾਲ ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਟਵੀਟ ਕੀਤੀ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਤੰਜ ਕੱਸਿਆ ਹੈ।
ਗੁਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਮਜੀਠੀਆ ‘ਤੇ ਲੱਗ ਸਭ ਇਲਜ਼ਾਮ ਗਲਤ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੀਐਮ ਮਾਨ ਦਾ ਇਹ ਟਵੀਟ ਆਇਆ ਹੈ।
ਬੀਤੇ ਦਿਨ ਡੇਰਾ ਬਿਆਸ ਦੇ ਗੁਰਿੰਦਰ ਢਿੱਲੋਂ ਨੇ ਮਜੀਠੀਆਂ ਨਾਲ ਨਿਊ ਨਾਭਾ ਜੇਲ੍ਹ ‘ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਦੌਰਾਨ ਜੇਲ੍ਹ ਤੋਂ ਬਾਹਰ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ਮੇਰਾ ਦੋਸਤ ਹੈ ਤੇ ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਖੁਸ਼ ਹਨ।
ਗੁਰਿੰਦਰ ਢਿੱਲੋਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਮਜੀਠੀਆ ਨੂੰ ਕਿਉਂ ਮਿਲਣ ਆਏ ਸਨ ਤਾਂ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਮੇਰਾ ਦੋਸਤ ਹੈ, ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਉਹ (ਮਜੀਠੀਆ) ਖੁਸ਼ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਜੀਠੀਆ ਨਾਲ ਕੀ ਗੱਲ ਹੋਈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਵੇਂ ਅਸੀਂ ਆਪਣੇ ਯਾਰਾਂ-ਦੋਸਤਾਂ ਨਾਲ ਗੱਲਾਂ ਕਰਦੇ ਹਾਂ। ਬਾਬਾ ਗੁਰਿੰਦਰ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੀ ਉਨ੍ਹਾਂ ਨਾਲ ਹੋ ਕੀ ਗੱਲ ਹੋਈ ਤਾਂ ਇਸ ਦਾ ਜਵਾਬ ਚ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਹਨ, ਉਹ ਸਾਰੀਆਂ ਨਹੀਂ ਕੀਤੀਆਂ ਜਾਂਦੀਆਂ।
ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗਸ ਵਾਲੇ ਮਾਮਲੇ ਤੇ ਡੇਰਾ ਬਿਆਸ ਦੇ ਬਾਬੇ ਤੋਂ ਸਵਾਲ ਪੁੱਛਿਆ ਗਿਆ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਭ ਗਲਤ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ ਤੇ ਕਮੈਂਟ ਕਰਾਂ, ਪਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਤੇ ਜੋ ਸਰਕਾਰ ਕਰ ਰਹੀ ਹੈ, ਉਹ ਆਪਣੀ ਜਗ੍ਹਾ ਤੇ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




