Breaking NewsNewsPoliticsPunjab

ਬਾਹਰ ਇੱਕ ਦੂਜੇ ਖਿਲਾਫ਼ ਬੜ੍ਹਕਾਂ, ਅੰਦਰ ਕਿੱਕਲੀਆਂ, ਕਮਾਲ ਐ ! (ਵੀਡੀਓ)

ਚੰਡੀਗੜ੍ਹ : ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਮਰਿਤੀ ਇਰਾਨੀ, ਕਿਰਨ ਖੇਰ ਤੇ ਹੋਰ ਕਿੱਕਲੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰੀਆਂ ਮਹਿਲਾ ਮੰਤਰੀ ਕਾਫੀ ਖ਼ੁਸ਼ ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਸਮਰਿਤੀ ਇਰਾਨੀ ਨਾਲ ਕਿੱਕਲੀ ਪਾਈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਇਹ ਵੀਡੀਓ ਸਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ।

Read Also ਪਾਕਿਸਤਾਨੀ ਸਟੇਜ ‘ਤੇ ਰੋਣ ਲੱਗੀ ਹਰਸਿਮਰਤ ਬਾਦਲ (ਵੀਡੀਓ)

ਉਨ੍ਹਾਂ ਲਿਖਿਆ ਕਿ ਕੁਝ ਪਲਾਂ ਲਈ ਉਹ ਇਕੱਠੇ ਖੇਡਦੇ ਅਤੇ ਨੱਚਦੇ ਬੱਚੇ ਬਣ ਗਏ ਸੀ। ਉਨ੍ਹਾਂ ਜਾਣਿਆ ਕਿ ਉਹ ਅਜੇ ਵੀ ਕਿੱਕਲੀ ਪਾਉਂਦੇ ਹੋਏ ਹਵਾ ਦੇ ਬੁੱਲੇ ਵਾਂਗ ਘੁੰਮ ਸਕਦੇ ਹਸੀ ਅਤੇ ਉਨ੍ਹਾਂ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਉਨ੍ਹਾਂ ਹੋਰ ਮੁਸਕੁਰਾਉਣ, ਖੁੱਲ੍ਹ ਕੇ ਨੱਚਣ ਅਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣਨ ਦੀ ਕਾਮਨਾ ਕੀਤੀ। ਇਸ ਦੌਰਾਨ ਸਾਰੇ ਜਣੇ ਬਾਦਲਾਂ ਦੇ ਨਿਵਾਸ ਪੁੱਜੇ ਹੋਏ ਸਨ।

ਸਰਦੀ ਦੀ ਨਿੱਘੀ ਧੁੱਪ, ਦੋਸਤਾਂ ਦੀ ਮਹਿਫ਼ਿਲ, ਗੀਤ-ਸੰਗੀਤ ਅਤੇ ਮਸਤੀ ਵਿੱਚ ਨੱਚਣਾ। ਕਦੇ ਕਦੇ, ਜਦੋਂ ਤੁਹਾਨੂੰ ਇਸਦੀ ਉਮੀਦ ਵੀ ਨਹੀਂ ਹੁੰਦੀ, ਜ਼ਿੰਦਗੀ ਤੁਹਾਡੇ 'ਤੇ ਆਪਣਾ ਜਾਦੂ ਬਿਖੇਰਦੀ ਹੈ, ਤੇ ਬਿਲਕੁਲ ਅਜਿਹਾ ਹੀ ਕੱਲ੍ਹ ਬਾਅਦ ਦੁਪਹਿਰ ਸਾਡੇ ਨਾਲ ਹੋਇਆ, ਜਦੋਂ ਦੁਪਹਿਰ ਦਾ ਖਾਣਾ ਅਤੀਤ ਦੀ ਇੱਕ ਫ਼ੇਰੀ ਬਣ ਗਿਆ। ਕੁਝ ਪਲਾਂ ਲਈ, ਅਸੀਂ ਇਕੱਠੇ ਖੇਡਦੇ ਅਤੇ ਨੱਚਦੇ, ਬੱਚੇ ਬਣ ਗਏ ਸਾਂ। ਮੈਂ ਜਾਣਿਆ ਕਿ ਅਸੀਂ ਅਜੇ ਵੀ ਕਿੱਕਲੀ ਪਾਉਂਦੀਆਂ ਹੋਈਆਂ ਹਵਾ ਦੇ ਬੁੱਲੇ ਵਾਂਗਰ ਘੁੰਮ ਸਕਦੀਆਂ ਹਾਂ, ਤੇ ਸਾਡੇ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਅਜਿਹੀਆਂ ਮਨਮੌਜੀ ਭਰੀਆਂ ਘੜੀਆਂ ਨਾਲ ਪਰਮਾਤਮਾ ਹਰ ਦੇਸ਼ਵਾਸੀ ਨੂੰ ਅਨੰਤ ਕਾਲ ਤੱਕ ਨਿਵਾਜ਼ੇ। ਪਰਮਾਤਮਾ ਕਰੇ ਕਿ ਅਸੀਂ ਇੱਕ ਦੂਜੇ ਦਾ ਸਾਥ ਦੇਣ ਲਈ ਹੱਥ ਹੋਰ ਵਧਾਈਏ, ਹੋਰ ਮੁਸਕੁਰਾਈਏ, ਹੋਰ ਖੁੱਲ੍ਹ ਕੇ ਨੱਚੀਏ ਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣੀਏ।Winter sun, the company of friends, a song and an impromptu dance. Sometimes, when you least expect it, life works its magic on you, like it did on us yesterday afternoon, when a routine lunch became a trip back in time. For a few moments, we were children playing and dancing together. I learnt we can still whirl like the wind doing the kikli and laughter still bubbles up in us the way it did when we were children. May the Almighty bless every fellow citizen with moments of carefree joy, stretched to eternity. May we all lend each other a hand more, smile more, dance more and live more. Smriti Zubin Irani Kirron Kher Supriya Sule Kanimozhi Karunanidhi Anupriya Patel अनुप्रिया पटेल

Posted by Harsimrat Kaur Badal on Friday, February 1, 2019

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button