Breaking NewsD5 specialEntertainmentNews

ਬਾਲੀਵੁੱਡ ਇੰਡਸਟਰੀ ਨੂੰ ਇਕ ਹੋਰ ਝਟਕਾ, ਕੋਰੋਨਾ ਕਾਰਨ ਅਦਾਕਾਰ ਲਲਿਤ ਬਹਿਲ ਦੀ ਹੋਈ ਮੌਤ

ਮੁੰਬਈ : ਬਾਲੀਵੁੱਡ ‘ਚ ਇਕ ਤੋਂ ਬਾਅਦ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। 23 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਅਮਿਤ ਮਿਸਤਰੀ ਦਾ ਦਿਹਾਂਤ ਹੋ ਗਿਆ ਸੀ। ਉੱਧਰ ਹੁਣ ‘ਮੁਕਤੀ ਭਵਨ’, ‘ਤਿਤਲੀ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਲਲਿਤ ਬਹਿਲ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੀ ਚਪੇਟ ‘ਚ ਸਨ। ਦਿੱਲੀ ਦੇ ਸਿਰਸਾ ਵਿਹਾਰ ਅਪੋਲੋ ਹਸਪਤਾਲ ‘ਚ 77 ਸਾਲ ਦੇ ਅਦਾਕਾਰ ਲਲਿਤ ਬਹਿਲ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਖ਼ਬਰਾਂ ਅਨੁਸਾਰ ਉਨ੍ਹਾਂ ਦੇ ਬੇਟੇ ਕਨੁ ਨੇ ਆਪਣੇ ਪਿਤਾ ਦੇ ਬਾਰੇ ‘ਚ ਗੱਲ ਕਰਦੇ ਹੋਏ ਦੱਸਿਆ ਹੈ ਕਿ ਪਿਤਾ ਜੀ ਨੂੰ ਦੋ ਹਫ਼ਤੇ ਤੋਂ ਸਾਹ ਲੈਣ ‘ਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜੇ ਬੁਰੀ ਤਰ੍ਹਾਂ ਨਾਲ ਇੰਫੈਕਟਿਡ ਹੋ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਖਿਰੀ ਸਾਹ ਲਿਆ।+

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button